ਮੇਸੀ ਮੈਚ ਤੋਂ ਪਹਿਲਾਂ 20 ਵਾਰ ਜਾਂਦਾ ਹੈ ਬਾਥਰੂਮ : ਮਾਰਾਡੋਨਾ

10/14/2018 7:37:35 PM

ਮੈਕਸੀਕੋ ਸਿਟੀ : ਅਰਜਨਟੀਨਾ ਦੇ ਮਹਾਨ ਫੁੱਟਬਾਲਰ ਡਿਆਗੋ ਮਾਰਾਡੋਨਾ ਨੇ ਦੇਸ਼ ਦੇ ਮੌਜੂਦਾ ਸਟਾਰ ਖਿਡਾਰੀ ਲਿਓਨਿਲ ਮੇਸੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਸ ਵਿਚ ਅਗਵਾਈ ਦੀ ਸਮਰੱਥਾ ਨਹੀਂ ਹੈ ਤੇ ਉਹ ਮੈਚ ਤੋਂ ਪਹਿਲਾਂ ਕਈ ਵਾਰ ਬਾਥਰੂਮ ਜਾਂਦਾ ਹੈ। ਮਾਰਾਡੋਨਾ ਨੇ ਇਥੇ ਐਤਵਾਰ ਕਿਹਾ, ''ਮੇਸੀ ਲੀਡਰ ਨਹੀਂ ਹੈ। ਮੇਸੀ ਵਰਗੇ ਕਿਸੇ ਖਿਡਾਰੀ ਨੂੰ ਲੀਡਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਜਿਹੜਾ ਮੈਚ ਤੋਂ ਪਹਿਲਾਂ 20 ਵਾਰ ਬਾਥਰੂਮ ਜਾਂਦਾ ਹੈ। ਉਹ ਕੋਚ ਜਾਂ ਖਿਡਾਰੀਆ ਨਾਲ ਗੱਲ ਕਰਨ ਤੋਂ ਪਹਿਲਾਂ ਪਲੇਅ ਸਟੇਸ਼ਨ 'ਤੇ ਹੁੰਦਾ ਹੈ ਪਰ ਮੈਦਾਨ 'ਤੇ ਤੁਸੀਂ ਉਸ ਨੂੰ ਲੀਡਰ ਬਣਾਉਣਾ ਚਾਹੁੰਦੇ ਹੋ।''

ਸਾਬਕਾ ਫੁੱਟਬਾਲਰ ਨੇ ਹਾਲਾਂਕਿ ਮੰਨਿਆ ਕਿ ਕ੍ਰਿਸਟੀਆਨੋ ਰੋਨਾਲਡੋ ਨਾਲ ਉਹ ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿਚ ਸ਼ਾਮਲ ਹੈ। ਸਾਲ 1986 ਵਿਚ ਅਰਜਨਟੀਨਾ ਨੇ ਮਾਰਾਡੋਨਾ ਦੀ ਕਪਤਾਨੀ ਵਿਚ ਵਿਸ਼ਵ ਕੱਪ ਖਿਤਾਬ ਜਿੱਤਿਆ ਸੀ ਪਰ ਮੇਸੀ ਆਪਣੀ ਟੀਮ ਨੂੰ ਆਪਣੀ ਅਗਵਾਈ ਵਿਚ ਵੱਡੀ ਸਫਲਤਾ ਨਹੀਂ ਦਿਵਾ ਸਕਿਆ ਹੈ। ਉਸ ਨੇ ਕਿਹਾ, ''ਮੈਨੂੰ ਨਹੀਂ ਲੱਗਦਾ ਕਿ ਮੇਸੀ ਨੂੰ 'ਪ੍ਰਮਾਤਮਾ' ਬਣਾਉਣਾ ਚਾਹੀਦਾ ਹੈ। ਮੇਸੀ ਬਾਰਸੀਲੋਨਾ ਲਈ ਦਿਲ ਤੋਂ ਖੇਡਦੇ ਹੈ ਪਰ ਜਦੋਂ ਉਹ ਅਰਜਨਟੀਨਾ ਦੀ ਜਰਸੀ ਪਹਿਨਦਾ ਹੈ ਤਾਂ ਉਹ ਵੱਖਰਾ ਹੀ ਖਿਡਾਰੀ ਬਣ ਜਾਂਦਾ ਹੈ।'' ਹਾਲਾਂਕਿ ਦਿਲਚਸਪ ਹੈ ਕਿ ਪਿਛਲੇ ਹਫਤੇ ਹੀ ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੇ ਪੁਰਤਗਾਲ ਦੇ ਰੋਨਾਲਡੋ 'ਤੇ ਮੇਸੀ ਨੂੰ ਆਪਣਾ ਪਸੰਦੀਦਾ ਖਿਡਾਰੀ ਮੰਨਿਆ ਸੀ।