ਮੇਸੀ ਨੇ ਕੀਤਾ ਅਲੱਗ ਅਭਿਆਸ, ਪਹਿਲੇ ਮੈਚ ''ਚ ਖੇਡਣਾ ਸ਼ੱਕੀ

06/04/2020 8:38:59 PM

ਨਵੀਂ ਦਿੱਲੀ- ਨਿਓਨਲ ਮੇਸੀ ਨੇ ਬੁੱਧਵਾਰ ਨੂੰ ਬਾਰਸੀਲੋਨਾ ਦੀ ਟੀਮ ਦੇ ਨਾਲ ਅਭਿਆਸ ਨਹੀਂ ਕੀਤਾ, ਜਿਸ ਤੋਂ ਬਾਅਦ ਇਸ ਦੇ ਅਗਲੇ ਹਫਤੇ ਤੋਂ ਸ਼ੁਰੂ ਹੋ ਰਹੀ ਲਾ ਲਿਗਾ ਫੁੱਟਬਾਲ ਚੈਂਪੀਅਨਸ਼ਿਪ ਦੇ ਪਹਿਲੇ ਮੈਚ 'ਚ ਖੇਡਣ ਨੂੰ ਲੈ ਕੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਬਾਰਸੀਲੋਨਾ ਨੇ ਹਾਲਾਂਕਿ ਕਿਹਾ ਕਿ ਮੇਸੀ ਨੂੰ ਲੈ ਕੇ ਚਿੰਤਾ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਕੇਵਲ ਜਿਮ 'ਚ ਸਮਾਂ ਬਿਤਾਉਣ ਨੂੰ ਤਰਜੀਹ ਦਿੱਤੀ ਪਰ ਮੀਡੀਆ ਰਿਪੋਰਟਾਂ ਦੇ ਅਨੁਸਾਰ ਮਾਮਲਾ ਕੁਝ ਹੋਰ ਹੈ।


ਟੀ. ਵੀ. ਚੈਨਲ ਟੀ. ਵੀ.3 ਨੇ ਕਿਹਾ ਕਿ ਮੇਸੀ ਦੀਆਂ ਮਾਂਸਪੇਸ਼ੀਆਂ 'ਚ ਹਲਕਾ ਖਿਚਾਅ ਹੈ ਤੇ ਉਸਦਾ ਬਾਰਸੀਲੋਨਾ ਦੇ 13 ਜੂਨ ਨੂੰ ਮਾਲੋਰਕਾ ਦੇ ਵਿਰੁੱਧ ਹੋਣ ਵਾਲੇ ਮੈਚ 'ਚ ਖੇਡਣਾ ਸ਼ੱਕੀ ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਪਿਛਲੇ ਲਗਭਗ ਤਿੰਨ ਮਹੀਨੇ ਤੋਂ ਮੁਕਾਬਲੇ ਬੰਦ ਹਨ ਤੇ ਇਹ ਵਾਪਸੀ ਦੇ ਬਾਅਦ ਬਾਰਸੀਲੋਨਾ ਦਾ ਪਹਿਲਾ ਮੈਚ ਹੋਵੇਗਾ।

Gurdeep Singh

This news is Content Editor Gurdeep Singh