ਲਾਲ ਕਾਰਡ ਦਿਖਾਏ ''ਤੇ ਮੇਸੀ ਨੇ ਕੋਪਾ ਅਮਰੀਕਾ ''ਚ ''ਭ੍ਰਿਸ਼ਟਾਚਾਰ'' ਦੀ ਕੀਤੀ ਨਿਖੇਧੀ

07/07/2019 11:54:28 AM

ਨਵੀਂ ਦਿੱਲੀ : ਲਿਓਨੇਲ ਮੇਸੀ ਨੇ ਇੱਥੇ ਕੋਪਾ ਅਮਰੀਕਾ ਦੇ ਤੀਜੇ ਸਥਾਨ ਦੇ ਮੁਕਾਬਲੇ ਵਿਚ ਚਿਲੀ 'ਤੇ 2-1  ਦੀ ਜਿੱਤ ਦੌਰਾਨ ਸਖਤ ਫੈਸਲੇ ਵਿਚ ਲਾਲ ਕਾਰਡ ਦਿਖਾ ਕੇ ਬਾਹਰ ਕੀਤੇ ਜਾਣ ਦੇ ਬਾਅਦ ਟੂਰਨਾਮੈਂਟ ਵਿਚ 'ਭ੍ਰਿਸ਼ਟਾਚਾਰ ਅਤੇ ਰੈਫਰੀ' ਦੀ ਨਿਖੇਧੀ ਕੀਤੀ। ਮੈਚ ਦੌਰਾਨ ਪਹਿਲੇ ਹਾਫ ਦੇ 37ਵੇਂ ਮਿੰਟ ਵਿਚ 5 ਵਾਰ ਦੇ ਬੇਲੋਨ ਡਿਓਰ ਜੇਤੂ ਮੇਸੀ ਅਤੇ ਚਿਲੀ ਦੇ ਕਪਤਾਨ ਗੈਰੀ ਮੇਡੇਲ ਨੂੰ ਗੋਲਲਾਈਨ ਦੇ ਨੇੜੇ ਉਲਝਣ ਲਈ ਲਾਲ ਕਾਰਡ ਦਿਖਾ ਕੇ ਬਾਹਰ ਕਰ ਦਿੱਤਾ ਗਿਆ। ਇਸ ਘਟਨਾ ਦੇ ਟੈਲੀਵੀਜ਼ਨ ਰਿਪਲੇ ਵਿਚ ਦੇਖਿਆ ਗਿਆ ਕਿ ਮੇਸੀ ਦੀ ਜ਼ਿਆਦਾ ਗਲਤੀ ਨਹੀਂ ਸੀ।

ਮੇਸੀ ਨੇ ਕਿਹਾ, ''ਭ੍ਰਿਸ਼ਟਾਚਾਰ ਅਤੇ ਰੈਫਰੀ ਲੋਕਾਂ ਨੂੰ ਫੁੱਟਬਾਲ ਦਾ ਮਜ਼ਾ ਲੈਣ ਤੋਂ ਰੋਕ ਰਹੇ ਹਨ ਅਤੇ ਇਸ ਨੂੰ ਕੁਝ ਹੱਦ ਤੱਕ ਬਰਬਾਦ ਕਰ ਰਹੇ ਹਨ। ਮੇਸੀ ਨੇ ਕਿਹਾ, ''ਮੇਡੇਲ ਹਮੇਸ਼ਾ ਕਿਸੇ ਹੱਦ ਤੱਕ ਪਹੁੰਚ ਜਾਂਦਾ ਹੈ ਪਰ ਕਿਸੇ ਨੂੰ ਵੀ ਲਾਲ ਕਾਰਡ ਨਹੀਂ ਦਿਖਾਉਣਾ ਚਾਹੀਦਾ ਹੈ। ਰੈਫਰੀ ਵੀ. ਏ. ਆਰ. ਦੀ ਸਹਾਇਤਾ ਲੈ ਸਕਦਾ ਸੀ।'' ਮੇਸੀ ਨੇ ਦੋਸ਼ ਲਗਾਇਆ ਕਿ ਦੱਖਣੀ ਅਮਰੀਕਾ ਦੀ ਫੁੱਟਬਾਲ ਸੰਚਾਲਨ ਸੰਸਥਾ ਕੋਨਮੇਬੋਲ ਮੇਜ਼ਬਾਨ ਟੀਮ ਦਾ ਪੱਖ ਲੈ ਰਹੀ ਹੈ।