ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਫੁੱਟਬਾਲਰ ਬਣੇ ਮੇਸੀ

09/15/2020 9:28:08 PM

ਨਵੀਂ ਦਿੱਲੀ- ਦਿੱਗਜ ਫੁੱਟਬਾਲਰ ਨਿਓਨਲ ਮੇਸੀ ਦਾ ਕਮਾਈ ਦੇ ਮਾਮਲੇ 'ਚ ਜਲਵਾ ਜਾਰੀ ਹੈ। ਉਹ ਲਗਾਤਾਰ ਦੂਜੇ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਫੁੱਟਬਾਲਰ ਹਨ। ਫੋਬਰਸ ਦੀ ਜਾਰੀ 2020 ਦੀ ਲਿਸਟ 'ਚ ਉਹ ਮੇਸੀ 126 ਮਿਲੀਅਨ ਡਾਲਰ (927.5 ਕਰੋੜ ਰੁਪਏ) ਦੇ ਨਾਲ ਟਾਪ 'ਤੇ ਬਣੇ ਹੋਏ ਹਨ। ਉਨ੍ਹਾਂ ਨੇ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਅਤੇ ਨੇਮਾਰ ਸਮੇਤ ਸਾਰੇ ਸਟਾਰ ਫੁੱਟਬਾਲਰਾਂ ਨੂੰ ਪਿੱਛੇ ਛੱਡਦੇ ਹੋਏ ਲਗਾਤਾਰ ਦੂਜੇ ਸਾਲ ਇਹ ਸਥਾਨ ਪੱਕਾ ਕੀਤਾ।
ਲਗਾਤਾਰ ਦੂਜੇ ਸਾਲ ਨੰਬਰ ਇਕ ਮੇਸੀ


ਬਾਰਸੀਲੋਨਾ ਕਲੱਬ ਦੇ ਕਪਤਾਨ ਲਿਓਨਲ ਮੇਸੀ ਨੇ 92 ਮਿਲੀਅਨ ਡਾਲਰ (677 ਕਰੋੜ ਤੋਂ ਜ਼ਿਆਦਾ) ਦੀ ਕਮਾਈ ਸੈਲਰੀ ਤੋਂ ਕੀਤੀ ਹੈ, ਜਦਕਿ 34 ਮਿਲੀਅਨ ਡਾਲਰ (250 ਕਰੋੜ ਤੋਂ ਜ਼ਿਆਦਾ) ਐਂਡੋਰਸਮੇਂਟ ਤੋਂ ਮਿਲੇ ਹਨ। ਉਹ 2019 'ਚ ਵੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਫੁੱਟਬਾਲਰ ਰਹੇ ਸਨ।
ਰੋਨਾਲਡੋ ਦੂਜੇ ਨੰਬਰ 'ਤੇ 


ਮੇਸੀ ਤੋਂ ਬਾਅਦ ਦੂਜੇ ਨੰਬਰ 'ਤੇ ਸਟਾਰ ਸਟ੍ਰਾਈਕਰ ਕ੍ਰਿਸਟਿਆਨੋ ਰੋਨਾਲਡੋ ਹਨ। ਇਸ ਫੁੱਟਬਾਲਰ ਨੇ ਸਾਲ 2020 'ਚ 117 ਮਿਲੀਅਨ ਡਾਲਰ (861 ਕਰੋੜ ਰੁਪਏ ਤੋਂ ਜ਼ਿਆਦਾ) ਦੀ ਰਕਮ ਕਮਾਈ ਕੀਤੀ ਹੈ। ਇਸ 'ਚ 70 ਮਿਲੀਅਨ ਡਾਲਰ (515.3 ਕਰੋੜ ਰੁਪਏ) ਸੈਲਰੀ ਹੈ, ਜਦਕਿ 47 ਮਿਲੀਅਨ ਡਾਲਰ (345 ਕਰੋੜ) ਐਂਡੋਰਸਮੇਂਟ ਹੈ।
ਤੀਜੇ ਨੰਬਰ 'ਤੇ ਨੇਮਾਰ


ਬ੍ਰਾਜ਼ੀਲ ਦੇ ਨੇਮਾਰ 96 ਮਿਲੀਅਨ ਡਾਲਰ (706 ਕਰੋੜ ਰੁਪਏ ਤੋਂ ਜ਼ਿਆਦਾ) ਦੇ ਨਾਲ ਤੀਜੇ ਨੰਬਰ 'ਤੇ ਹੈ। ਉਸਦੀ 78 ਮਿਲੀਅਨ ਡਾਲਰ (574 ਕਰੋੜ ਰੁਪਏ ਤੋਂ ਜ਼ਿਆਦਾ) ਦੀ ਕਮਾਈ ਸੈਲਰੀ ਤੋਂ ਰਹੀ, ਜਦਕਿ 18 ਮਿਲੀਅਨ ਡਾਲਰ (132 ਕਰੋੜ ਰੁਪਏ ਤੋਂ ਜ਼ਿਆਦਾ) ਐਂਡੋਰਸਮੇਂਟ ਤੋਂ ਆਏ ਹਨ।
ਕਾਈਲਿਨ ਐਮਬਾਪੇ ਚੌਥੇ ਨੰਬਰ 'ਤੇ


ਫੀਫਾ ਵਿਸ਼ਵ ਕੱਪ-2018 'ਚ ਕਾਈਲਿਨ ਐਮਬਾਪੇ ਇਸ ਲਿਸਟ 'ਚ ਚੌਥੇ ਨੰਬਰ 'ਤੇ ਹੈ। ਫਰਾਂਸ ਦੇ ਇਸ ਖਿਡਾਰੀ ਨੇ 42 ਮਿਲੀਅਨ ਡਾਲਰ (309 ਕਰੋੜ ਰੁਪਏ ਤੋਂ ਜ਼ਿਆਦਾ) ਦੀ ਕਮਾਈ ਹੈ। ਇਸ 'ਚ 28 ਮਿਲੀਅਨ ਡਾਲਰ (206 ਕਰੋੜ ਰੁਪਏ ਤੋਂ ਜ਼ਿਆਦਾ) ਸੈਲਰੀ ਹੈ, ਜਦਕਿ 14 ਮਿਲੀਅਨ ਡਾਲਰ (103 ਕਰੋੜ ਰੁਪਏ ਤੋਂ ਜ਼ਿਆਦਾ) ਐਂਡੋਰਸਮੇਂਟ ਹੈ। 
ਮੁਹੰਮਦ ਸਲਾਹ ਪੰਜਵੇਂ ਨੰਬਰ 'ਤੇ 


ਮਿਸਰ ਲਦੇ ਸਟ੍ਰਾਈਕਰ ਮੁਹੰਮਦ ਸਲਾਹ 37 ਮਿਲੀਅਨ ਡਾਲਰ (272 ਕਰੋੜ ਰੁਪਏ ਦੇ ਨਾਲ) ਪੰਜਵੇਂ ਸਥਾਨ 'ਤੇ ਹੈ। ਉਸ ਤੋਂ ਇਲਾਵਾ ਟਾਪ -10 ਦੀ ਲਿਸਟ 'ਚ ਫਰਾਂਸ ਦੇ ਪਾਲ ਪੋਗਬਾ 6ਵੇਂ ਸਥਾਨ 'ਤੇ, ਬਾਰਸੀਲੋਨਾ ਦੇ ਐਂਟੋਈਨੋ ਗ੍ਰੀਜਮੈਨ 7ਵੇਂ ਸਥਾਨ 'ਤੇ, ਰੀਅਲ ਮੈਡ੍ਰਿਡ ਵਾਲੇ ਗਾਰੇਥ ਬੇਲ 8ਵੇਂ ਸਥਾਨ 'ਤੇ ਬਾਯਰਨ ਦੇ ਸਟ੍ਰਾਈਕਰ ਰਾਬਰਟ ਲੇਬੈਨਡੋਸਕੀ 9ਵੇਂ ਸਥਾਨ 'ਤੇ ਅਤੇ ਮਾਨਚੈਸਟਰ ਯੂਨਾਈਟਿਡ ਦੇ ਡੇਵਿਡ ਡਿ ਗਿਆ 10ਵੇਂ ਸਥਾਨ 'ਤੇ ਹੈ।

Gurdeep Singh

This news is Content Editor Gurdeep Singh