ਮੇਸੀ ਦੀ ਹੈਟ੍ਰਿਕ, ਲੀਵਰਪੂਲ ਨੇ ਪੀ. ਐੱਸ. ਜੀ. ਨੂੰ ਹਰਾਇਆ

09/19/2018 2:30:04 PM

ਪੈਰਿਸ : ਰਾਬਰਟ ਫਰਮੀਨੋ ਦੇ ਆਖਰੀ ਪਲਾਂ 'ਚ ਕੀਤੇ ਗੋਲ ਦੀ ਬਦੌਲਤ ਲੀਵਰਪੂਲ ਨੇ ਯੂ. ਈ. ਐੱਫ. ਏ. ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਦੇ ਪਹਿਲੇ ਦਿਨ ਰੋਮਾਂਚਕ ਗਰੁਪ ਮੁਕਾਬਲੇ ਵਿਚ ਪੈਰਿਸ ਸੈਂਟ ਜਰਮਨ ਨੂੰ 3-2 ਨਾਲ ਹਰਾਇਆ ਜਦਕਿ ਲਿਓਨਲ ਮੇਸੀ ਦੀ ਹੈਟ੍ਰਿਕ ਨਾਲ ਬਾਰਸੀਲੋਨਾ ਵੀ ਜਿੱਤ ਦਰਜ ਕਰਨ ਵਿਚ ਸਫਲ ਰਿਹਾ। ਲੀਵਰਪੂਲ ਨੇ ਪੀ. ਐੱਸ. ਜੀ. ਨੂੰ 3-2 ਨਾਲ ਹਰਾਇਆ ਜਦਕਿ ਬਾਰਸੀਲੋਨਾ ਨੇ ਪੀ. ਐੱਸ. ਪੀ. ਆਈਂਡਹੋਵੇਨ ਨੂੰ 4-0 ਨਾਲ ਹਰਾਇਆ ਸੀ। ਗਰੁਪ ਚਰਣ ਦੇ ਹੋਰ ਮੁਕਾਬਲਿਆਂ ਵਿਚ ਇੰਟਰ ਮਿਲਾਨ ਨੇ ਟੋਟੇਹੈਮ ਹਾਰਟਪਰ ਨੂੰ 2-1 ਨਾ ਹਰਾਇਆ ਜਦਕਿ ਐਟਲੈਟੀਕੋ ਮੈਡ੍ਰਿਡ ਨੇ ਮੋਨਾਕੋ ਨੂੰ ਇਸੇ ਫਰਕ ਨਾਲ ਹਰਾਇਆ।