ਮੇਨਾ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, ਸੰਤੋਸ਼ ਤੇ ਰੋਡ੍ਰਿਗੇਜ ਖਿਸਕੇ

01/09/2019 1:05:09 PM

ਸਾਨ ਜੁਆਨ ਡਿ ਮਾਰਕੋਨਾ : ਹੀਰੋ ਮੋਟਰਸਪੋਰਟਸ ਦੇ ਸਪੇਨਿਸ਼ ਸਟਾਰ ਓਰਿਯੋਲ ਮੇਨਾ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਡਕਾਰ ਰੈਲੀ ਦੇ ਦੂਜੇ ਗੇੜ ਤੋਂ ਬਾਅਦ 17ਵਾਂ ਸਥਾਨ ਹਾਸਲ ਕੀਤਾ। ਇਸ ਨਾਲ ਉਹ ਓਵਰਆਲ ਸੂਚੀ ਵਿਚ 16ਵੇਂ ਸਥਾਨ 'ਤੇ ਹੈ। ਹੀਰੋ ਮੋਟਰਸਪੋਰਟਸ ਦੇ ਉਸਦੇ ਸਾਥੀ ਸੀ. ਐੱਸ. ਸੰਤੋਸ਼ ਅਤੇ ਜੋਕਿਮ ਰੋਡ੍ਰਿਗੇਜ ਨੂੰ ਹਾਲਾਂਕਿ ਜੂਝਣਾ ਪਿਆ। ਮੇਨਾ ਸੋਮਵਾਰ ਨੂੰ ਪਹਿਲੇ ਗੇੜ ਵਿਚ 14ਵੇਂ ਸਥਾਨ 'ਤੇ ਰਹੇ ਸੀ ਜਦਕਿ ਸੰਤੋਸ਼ ਅਤੇ ਰੋਡ੍ਰਿਗੇਜ ਕ੍ਰਮਵਾਰ : 20ਵੇਂ ਅਤੇ 23ਵੇਂ ਸਥਾਨ 'ਤੇ ਸੀ। ਦੂਜੇ ਗੇੜ ਵਿਚ 552 ਕਿ. ਮੀ. ਦੀ ਦੂਰੀ ਦੀ ਰੇਸ ਵਿਚ ਰੋਡ੍ਰਿਗੇਜ 34ਵੇਂ ਜਦਕਿ ਸੰਤੋਸ਼ 37ਵੇਂ ਸਥਾਨ 'ਤੇ ਰਹੇ। ਓਵਰਆਲ ਸੂਚੀ ਵਿਚ ਰੋਡ੍ਰਿਗੇਜ 32ਵੇਂ ਅਤੇ ਸੰਤੋਸ਼ 33ਵੇਂ ਸਥਾਨ 'ਤੇ ਹਨ। ਤੀਜੇ ਗੇੜ ਵਿਚ ਰੈਲੀ ਐਰੇਕਵਿਪਾ ਵਿਚ ਹੋਵੇਗੀ ਜਿਸਦੀ ਦੂਰੀ 799 ਕਿ. ਮੀ. ਹੋਵੇਗੀ।