ਮੀਰਾਬਾਈ ਚਾਨੂ ਨੇ ਜਿੱਤਿਆ ਸੋਨਾ

02/23/2019 2:13:26 AM

ਵਿਸ਼ਾਖਾਪਟਨਮ— ਵਿਸ਼ਵ ਚੈਂਪੀਅਨਸ਼ਿਪ ਦੀ ਸੋਨ ਤਮਗਾ ਜੇਤੂ ਰੇਲਵੇ ਦੀ ਮੀਰਾਬਾਈ ਚਾਨੂ ਨੇ ਆਪਣਾ ਦਬਦਬਾ ਬਰਕਰਾਰ ਰੱਖਦਿਆਂ ਇੱਥੇ 71ਵੀਂ ਪੁਰਸ਼ ਤੇ 34ਵੀਂ ਮਹਿਲਾ ਸੀਨੀਅਰ ਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਸ਼ੁੱਕਰਵਾਰ ਨੂੰ 49 ਕਿ. ਗ੍ਰਾ. ਭਾਰ ਵਰਗ ਦਾ ਸੋਨ ਤਮਗਾ ਜਿੱਤ ਲਿਆ। ਮੀਰਾਬਾਈ ਚਾਨੂ ਨੇ ਸਨੈਚ ਵਿਚ 83 ਕਿ. ਗ੍ਰਾ. ਤੇ ਕਲੀਨ ਐਂਡ ਜਰਕ ਵਿਚ 111 ਕਿ. ਗ੍ਰਾ. ਸਮੇਤ ਕੁਲ 194 ਕਿ. ਗ੍ਰਾ. ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ।

Gurdeep Singh

This news is Content Editor Gurdeep Singh