ਮਯੰਕ ਨੂੰ ਰਿਵਿਊ ਲੈਣ ਤੋਂ ਰਾਹੁਲ ਨੇ ਕੀਤਾ ਮਨ੍ਹਾ, ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ''ਤੇ ਲਿਆ ਲੰਮੇ ਹੱਥੀਂ

08/25/2019 3:38:57 PM

ਸਪੋਰਟਸ ਡੈਸਕ— ਵੈਸਟਇੰਡੀਜ਼ ਅਤੇ ਟੀਮ ਇੰਡੀਆ ਵਿਚਾਲੇ ਐਂਟਿਗਾ ਦੇ ਸਰ ਵਿਵੀਅਨ ਰਿਚਰਡਸ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਦਾ ਖੇਡ ਖਤਮ ਹੋ ਚੁੱਕਾ ਹੈ। ਜਦਕਿ ਦੂਜੀ ਪਾਰੀ 'ਚ ਟੀਮ ਇੰਡੀਆ ਨੇ ਦਿਨ ਦਾ ਖੇਡ ਖਤਮ ਹੋਣ ਤਕ ਤਿੰਨ ਵਿਕਟ ਦੇ ਨੁਕਸਾਨ 'ਤੇ 185 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ ਅਤੇ ਅਜਿੰਕਯ ਰਹਾਨੇ ਅਰਧ ਸੈਂਕੜਾ ਬਣਾ ਕੇ ਖੇਡ ਰਹੇ ਹਨ। ਅਜਿਹੇ 'ਚ ਟੀਮ ਇੰਡੀਆ ਦੇ ਕੇ. ਐੱਲ. ਰਾਹੁਲ ਦਾ ਇਕ ਗਲਤ ਫੈਸਲਾ ਉਸ ਦੇ ਸਲਾਮੀ ਬੱਲੇਬਾਜ਼ ਜੋੜੀਦਾਰ ਮਯੰਕ ਅਗਰਵਾਲ ਨੂੰ ਬਹੁਤ ਮਹਿੰਗਾ ਪੈ ਗਿਆ।
 

ਦਰਅਸਲ, ਭਾਰਤੀ ਗੇਂਦਬਾਜ਼ਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟਇੰਡੀਜ਼ ਨੂੰ ਪਹਿਲੀ ਪਾਰੀ 'ਚ 222 ਦੌੜਾਂ 'ਤੇ ਸਮੇਟ ਦਿੱਤਾ। ਪਹਿਲੀ ਪਾਰੀ ਦੇ ਆਧਾਰ 'ਤੇ ਭਾਰਤ ਨੂੰ 75 ਦੌੜਾਂ ਦੀ ਬੜ੍ਹਤ ਹਾਸਲ ਹੋਈ। ਮਯੰਕ ਅਗਰਵਾਲ ਨੂੰ ਅੰਪਾਇਰ ਨੇ ਐੱਲ. ਬੀ. ਡਬਲਿਊ. ਆਊਟ ਕਰ ਦਿੱਤਾ ਅਤੇ ਇਸ ਦੇ ਬਾਅਦ ਉਨ੍ਹਾਂ ਨੇ ਦੂਜੇ ਪਾਸੇ ਖੜ੍ਹੇ ਕੇ. ਐੱਲ. ਰਾਹੁਲ ਤੋਂ ਇਸ ਦੀ ਰਾਏ ਮੰਗੀ। ਰਾਹੁਲ ਨੇ ਉਨ੍ਹਾਂ ਨੂੰ ਰਿਵਿਊ ਲੈਣ ਤੋਂ ਮਨ੍ਹਾ ਕਰ ਦਿੱਤਾ ਅਤੇ ਮਯੰਕ ਪਵੇਲੀਅਨ ਪਰਤ ਗਏ। ਇਸ ਤੋਂ ਬਾਅਦ ਰਿਪਲੇਅ 'ਚ ਸਾਫ ਦਿਸ ਰਿਹਾ ਸੀ ਕਿ ਗੇਂਦ ਲੈੱਗ ਸਟੰਪ ਤੋਂ ਬਾਹਰ ਜਾਣ ਦੇ ਨਾਲ ਹੀ ਵਿਕਟ ਦੇ ਉੱਪਰ ਵੀ ਸੀ। ਗੇਂਦ ਜੇਕਰ ਵਿਕਟ 'ਚ ਥੋੜ੍ਹੀ ਲਗ ਰਹੀ ਹੁੰਦੀ ਤਾਂ ਵੀ ਰਿਵਿਊ ਲੈਣ ਦੇ ਬਾਵਜੂਦ ਮਯੰਕ ਤਾਂ ਆਊਟ ਹੁੰਦੇ ਪਰ ਭਾਰਤ ਦਾ ਰਿਵਿਊ ਖਰਾਬ ਨਹੀਂ ਹੁੰਦਾ।

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਫੈਂਸ ਨੇ ਕੇ. ਐੱਲ. ਰਾਹੁਲ ਨੂੰ ਆਪਣੀ ਸਲਾਮੀ ਬੱਲੇਬਾਜ਼ ਜੋੜੀਦਾਰ ਮਯੰਕ ਅਗਰਵਾਲ ਨੂੰ ਡੀ. ਆਰ. ਐੱਸ. ਲੈਣ ਤੋਂ ਰੋਕਣ ਦੇ ਬਾਅਦ ਟਰੋਲ ਕਰਨਾ ਸ਼ੁਰੂ ਕਰ ਦਿੱਤਾ...

 

Tarsem Singh

This news is Content Editor Tarsem Singh