ਫਰਾਂਸ ਦੇ ਮੈਕਿਸਮ ਲਾਗ੍ਰੇਵ ਨੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨਾਲ ਖੇਡਿਆ ਡਰਾਅ

03/23/2020 1:12:57 AM

ਏਕਾਤੇਰਿਨਬੁਰਗ (ਰੂਸ) (ਨਿਕਲੇਸ਼ ਜੈਨ)— ਫਿਡੇ ਕੈਂਡੀਡੇਟ ਸ਼ਤਰੰਜ ਵਿਚ ਇਕ ਦਿਨ ਦੇ ਆਰਾਮ ਤੋਂ ਬਾਅਦ ਹੋਏ ਰਾਊਂਡ-4 ਵਿਚ ਸਾਰੇ ਮੁਕਾਬਲੇ ਬਰਾਬਰੀ 'ਤੇ ਰਹੇ ਅਤੇ ਅੰਕ  ਸੂਚੀ ਦੀ ਸਥਿਤੀ ਵਿਚ ਕੋਈ ਬਦਲਾਅ ਨਹੀਂ ਹੋਇਆ। ਪਹਿਲੇ ਬੋਰਡ 'ਤੇ ਅਮਰੀਕਾ ਦੇ ਫਾਬਿਆਨੋ ਕਾਰੂਆਨਾ ਨੇ ਸਫੈਦ ਮੋਹਰਿਆਂ ਨਾਲ ਰੂਸ ਦੇ ਇਯਾਨ ਨੇਪੋਮਨਿਆਚੀ ਦਾ ਸਾਹਮਣਾ ਕੀਤਾ। ਗੁਰਨੀਫੀਲਡ ਓਪਨਿੰਗ ਵਿਚ ਲਗਾਤਾਰ ਮੋਹਰਿਆਂ ਦੀ ਅਦਲਾ-ਬਦਲੀ ਵਿਚਾਲੇ ਊਠ ਦੇ ਐਂਡਗੋਮ ਵਿਚ ਮੁਕਾਬਲਾ ਡਰਾਅ ਰਿਹਾ।
ਦੂਜੇ ਬੋਰਡ 'ਤੇ ਰੂਸ ਦੇ ਅਲੈਕਸੀਂਕੋ ਕਿਰਿਲ ਨੇ ਚੀਨ ਦੇ ਵਾਂਗ ਹਾਓ ਨੂੰ ਕਾਲੇ ਮੋਹਰਿਆਂ ਨਾਲ ਆਪਣੇ ਕੈਟਲਨ ਵਿਚ 41 ਚਾਲਾਂ ਵਿਚ ਡਰਾਅ ਖੇਡਿਆ। ਤੀਜੇ ਬੋਰਡ 'ਤੇ ਪਿਛਲੇ ਰਾਊਂਡ ਦੇ ਜੇਤੂ ਚੀਨ ਦੇ ਡਿੰਗ ਲੀਰੇਨ ਦਾ ਸਾਹਮਣਾ ਸੀ ਨੀਦਰਲੈਂਡ ਦੇ ਅਨੀਸ਼ ਗਿਰੀ ਨਾਲ। ਇਕ ਵਾਰ ਫਿਰ ਡਿੰਗ ਕਾਫੀ ਜ਼ੋਰ ਲਾਉਂਦੇ ਹੋਏ ਨਜ਼ਰ ਆਇਆ ਪਰ ਬੋਗੋ ਇੰਡੀਅਨ ਓਪਨਿੰਗ ਵਿਚ ਅਨੀਸ਼ ਨੇ ਉਸ ਨੂੰ 42 ਚਾਲਾਂ ਵਿਚ ਡਰਾਅ 'ਤੇ ਰੋਕ ਲਿਆ। ਚੌਥੇ ਬੋਰਡ 'ਤੇ ਫਰਾਂਸ ਦੇ ਮੈਕਿਸਮ ਲਾਗ੍ਰੇਵ ਤੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਵਿਚਾਲੇ ਰਾਏ ਲੋਪੇਜ ਓਪਨਿੰਗ ਵਿਚ 53 ਚਾਲਾਂ ਵਿਚ  ਹੀ ਮੁਕਾਬਲਾ ਡਰਾਅ ਹੋ ਗਿਆ।
ਚਾਰ ਰਾਊਂਡਾਂ ਤੋਂ ਬਾਅਦ ਰੂਸ ਦਾ ਇਯਾਨ ਨੇਪੋਮਨਿਆਚੀ, ਚੀਨ ਦੀ ਹਾਓ ਵਾਂਗ ਤੇ ਫਰਾਂਸ ਦੇ ਮੈਕਿਸਮ ਲਾਗ੍ਰੇਵ 2.5 ਅੰਕ ਬਣਾ ਕੇ ਸਾਂਝੀ ਬੜ੍ਹਤ 'ਤੇ ਚੱਲ ਰਹੇ ਹਨ ਜਦਕਿ ਅਮਰੀਕਾ ਦੇ ਫਾਬਿਆਨੋ ਕਾਰੂਆਨਾ, ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ 2 ਅੰਕਾਂ 'ਤੇ ਅਤੇ ਚੀਨ ਦਾ ਡਿੰਗ ਲੀਰੇਨ, ਨੀਦਰਲੈਂਡ ਦਾ ਅਨੀਸ਼ ਗਿਰੀ ਤੇ ਰੂਸ ਦੇ ਅਲੈਕਸੀਂਕੋ ਕਿਰਿਲ 1.5 ਅੰਕਾਂ 'ਤੇ ਖੇਡ ਰਹੇ ਹਨ।

Gurdeep Singh

This news is Content Editor Gurdeep Singh