ਮੈਚ ਫਿਕਸਿੰਗ : ਸ਼ਮੀ ਦੀ ਪਤਨੀ ਹਸੀਨ ਜਹਾਂ ਤੋਂ BCCI ਨੇ ਕੀਤੀ ਪੁੱਛਗਿੱਛ

03/18/2018 11:15:05 AM

ਨਵੀਂ ਦਿੱਲੀ, (ਬਿਊਰੋ)— ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ 'ਤੇ ਮੈਚ ਫਿਕਸਿੰਗ ਦਾ ਦੋਸ਼ ਲਾਉਣ ਵਾਲੀ ਹਸੀਨ ਜਹਾਂ ਤੋਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਪੁੱਛਗਿੱਛ ਕੀਤੀ। ਸ਼ਨੀਵਾਰ ਨੂੰ ਬੀ.ਸੀ.ਸੀ.ਆਈ. ਦੀ ਐਂਟੀ ਕਰੱਪਸ਼ਨ ਵਿੰਗ ਦੇ ਚਾਰ ਅਧਿਕਾਰੀ ਕੋਲਕਾਤਾ ਪਹੁੰਚੇ। ਜਿੱਥੇ ਹਸੀਨ ਜਹਾਂ ਤੋਂ ਪੁੱਛਗਿੱਛ ਕੀਤੀ ਗਈ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ਨੀਵਾਰ ਨੂੰ ਹਸੀਨ ਦਾ ਕਾਫੀ ਸਮਾਂ ਲਾਲ ਬਾਜ਼ਾਰ ਸਿਟੀ ਪੁਲਸ ਹੈਡਕੁਆਰਟਰ 'ਚ ਬੀਤਿਆ। ਇੱਥੇ ਹਸੀਨ ਜਹਾਂ ਤੋਂ ਸ਼ਮੀ ਵਿਵਾਦ 'ਚ ਗੱਲਬਾਤ ਕੀਤੀ ਗਈ। 

ਜ਼ਿਕਰਯੋਗ ਹੈ ਕਿ ਹਸੀਨ ਜਹਾਂ ਨੇ ਕ੍ਰਿਕਟਰ ਪਤੀ ਸ਼ਮੀ 'ਤੇ ਘਰੇਲੂ ਹਿੰਸਾ, ਨਾਜਾਇਜ਼ ਸਬੰਧ ਕਾਇਮ ਰੱਖਣ ਅਤੇ ਮੈਚ ਫਿਕਸਿੰਗ ਦਾ ਦੋਸ਼ ਵੀ ਲਾਇਆ ਸੀ। ਦੱਸ ਦਈਏ ਕਿ ਮੈਚ ਫਿਕਸਿੰਗ ਦੇ ਦੋਸ਼ 'ਤੇ ਬੋਰਡ ਨੇ ਜਾਂਚ ਦੇ ਬਾਅਦ ਹੀ ਕੋਈ ਫੈਸਲਾ ਲੈਣ ਦਾ ਫੈਸਾਲਾ ਕੀਤਾ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਐਂਟੀ ਕਰੱਪਸ਼ਨ ਵਿੰਗ ਦੇ ਅਧਿਕਾਰੀਆਂ ਨੇ ਹਸੀਨ ਜਹਾਂ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਅਤੇ ਦੋ ਧੀਆਂ ਤੋਂ ਵੀ ਇਸ ਮਾਮਲੇ 'ਚ ਪੁੱਛਗਿੱਛ ਕੀਤੀ ਹੈ।