ਸਿਲਿਚ ਅਤੇ ਸੋਂਗਾ ਪੈਰਿਸ ਮਾਸਟਰਸ ਦੇ ਦੂਜੇ ਦੌਰ ''ਚ

10/29/2019 11:27:21 AM

ਪੈਰਿਸ— ਸਾਬਕਾ ਯੂ. ਐੱਸ. ਓਪਨ ਚੈਂਪੀਅਨ ਮਾਰਿਨ ਸਿਲਿਚ ਅਤੇ ਜੋ ਵਿਲਫ੍ਰੇਡ ਸੋਂਗਾ ਨੇ ਸੋਮਵਾਰ ਨੂੰ ਇੱਥੇ ਪੈਰਿਸ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਸਿਲਿਚ ਪਹਿਲੇ ਗੈਰ ਦਰਜਾ ਪ੍ਰਾਪਤ ਖਿਡਾਰੀ ਸਨ ਜਿਨ੍ਹਾਂ ਨੇ ਪੋਲੈਂਡ ਦੇ ਹੁਬਰਟ ਹਰਕਾਸਜ ਨੂੰ 7-6 (7/5), 6-4 ਨਾਲ ਹਰਾ ਕੇ ਆਖਰੀ 32 'ਚ ਪ੍ਰਵੇਸ਼ ਕੀਤਾ। ਪੈਰਿਸ ਮਾਸਟਰਸ 'ਚ 2008 'ਚ ਖਿਤਾਬ ਜਿੱਤਣ ਵਾਲੇ ਸੋਂਗਾ ਨੇ ਰੂਸ ਦੇ ਆਂਦਰੇ ਰੂਬਲੇਵ ਨੂੰ 4-6, 7-5, 6-4 ਨਾਲ ਹਰਾਇਆ। ਫਰਾਂਸ ਦੇ ਜੇਰੇਮੀ ਚਾਰਡੀ ਅਤੇ ਬੇਨੋਈਟ ਪੀਅਰੇ ਵੀ ਅੱਗੇ ਵਧਣ 'ਚ ਸਫਲ ਰਹੇ। ਚਾਰਡੀ ਨੇ ਅਮਰੀਕਾ ਦੇ ਸੈਮ ਕਵੇਰੀ ਨੂੰ 5-7, 6-3, 7-5 ਨਾਲ ਹਰਾਇਆ। ਪੀਅਰੇ ਨੇ ਬੋਸਨੀਆ ਦੇ ਦਾਮਿਰ ਦਜੁਮਹੁਰ ਨੂੰ 7-5, 6-3, 7-5 ਨਾਲ ਹਰਾਇਆ।

 

Tarsem Singh

This news is Content Editor Tarsem Singh