ਨਡਾਲ ਨੂੰ ਇੰਸਟਾਗ੍ਰਾਮ ''ਤੇ ਫਾਲੋ ਨਹੀਂ ਕਰਦੀ ਮਾਰੀਆ ਸ਼ਾਰਾਪੋਵਾ

10/16/2019 11:39:17 AM

ਨਵੀਂ ਦਿੱਲੀ : ਰੂਸੀ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਨੇ ਕੁਝ ਦਿਨ ਪਹਿਲਾਂ ਫਰਾਂਸ ਦੀ ਰਾਜਧਾਨੀ ਵਿਚ ਹੋਏ ਪੈਰਿਸ ਫੈਸ਼ਨ ਵੀਕ ਵਿਚ ਆਪਣਾ ਜਲਵਾ ਬਿਖੇਰਿਆ। ਉਹ ਆਪਣੇ ਬੁਆਏਫ੍ਰੈਂਡ ਅਤੇ ਬ੍ਰਿਟਿਸ਼ ਕਾਰੋਬਾਰੀ ਅਲੈਗਜ਼ੈਂਡਰ ਜਾਇਲਸ ਦੇ ਹੱਥਾਂ ਵਿਚ ਹੱਥ ਪਾ ਕੇ ਘੁੰਮਦੀ ਦਿਸੀ। ਮਾਰੀਆ ਮਸ਼ਹੂਰ ਫੈਸ਼ਨ ਡਿਜ਼ਾਈਨਰ ਜਿਵੇਂਚੀ ਦੇ ਸ਼ੋਅ ਵਿਚ ਹਿੱਸਾ ਲੈਣ ਪਹੁੰਚੀ ਸੀ। ਜਿਵੇਂਚੀ ਦੀ ਸਾਬਕਾ ਪਤਨੀ ਮਿਸ਼ਾ ਨੇ ਕੁਝ ਦਿਨ ਪਹਿਲਾਂ ਹੀ ਦੂਜਾ ਵਿਆਹ ਕੀਤਾ ਹੈ। ਇਨ੍ਹਾਂ ਚਰਚਿਆਂ ਕਾਰਣ ਉਸ ਦੇ ਸ਼ੋਅ 'ਤੇ ਸਾਰਿਆਂ ਦੀਆਂ ਨਜ਼ਰਾਂ ਸਨ।

ਮਾਰੀਆ ਇਸ ਦੌਰਾਨ ਜਿਵੇਂਚੀ ਦੀ ਡਿਜ਼ਾਈਨ ਕੀਤੀ ਹੋਈ ਡ੍ਰੈੱਸ 'ਚ ਨਜ਼ਰ ਆਈ। ਗੂੜ੍ਹੇ ਹਰੇ ਰੰਗ ਦੇ ਸੂਟ ਵਿਚ ਉਹ ਬੇਹੱਦ ਗਲੈਮਰਸ ਨਜ਼ਰ ਆ ਰਹੀ ਸੀ। ਜਾਇਲਸ ਵੀ ਗੂੜ੍ਹੇ ਨੀਲੇ ਰੰਗ ਦੇ ਸੂਟ ਵਿਚ ਘੱਟ ਨਹੀਂ ਲੱਗ ਰਿਹਾ ਸੀ। ਮਾਰੀਆ ਨੇ ਇੰਸਟਾਗ੍ਰਾਮ 'ਤੇ ਚਾਹੁਣ ਵਾਲਿਆਂ ਨੂੰ ਡ੍ਰੈੱਸ ਦੀ ਖੂਬੀ ਦੱਸੀ ਅਤੇ ਨਾਲ ਹੀ ਅਗਲੀ ਫੋਟੋ ਪੋਸਟ ਕਰਦੇ ਹੋਏ ਪੁੱਛਿਆ ਕਿ ਕਿਹੜਾ ਰੰਗ ਉਸ 'ਤੇ ਸਭ ਤੋਂ ਵੱਧ ਫੱਬਦਾ ਹੈ? ਸ਼ਾਰਾਪੋਵਾ ਕੁਝ ਦਿਨ ਪਹਿਲਾਂ ਹੀ ਪੈਰਿਸ ਆਈ ਸੀ, ਹਾਲਾਂਕਿ ਇਹ ਖੁਲਾਸਾ ਉਸ ਦੇ ਜਵਾਬ ਤੋਂ ਹੋਇਆ ਕਿ ਉਹ ਇੰਸਟਾਗ੍ਰਾਮ 'ਤੇ ਰਾਫੇਲ ਨਡਾਲ ਨੂੰ ਫਾਲੋ ਨਹੀਂ ਕਰਦੀ, ਜਦਕਿ ਮਾਰੀਆ ਰਾਫੇਲ ਨੂੰ ਕਈ ਮਾਇਨਿਆਂ ਵਿਚ ਆਦਰਸ਼ ਮੰਨਦੀ ਹੈ। ਉਸ ਨੇ ਦੱਸਿਆ ਕਿ ਅਸੀਂ ਹਰ ਸਮੇਂ ਟੈਨਿਸ ਅਤੇ ਇਸ ਨਾਲ ਜੁੜੀ ਦੁਨੀਆ ਵਿਚ ਰਹਿੰਦੇ ਹਾਂ। ਕਿਤੇ ਤਾਂ ਇਸ ਤੋਂ ਵੱਖ ਵੀ ਕੁਝ ਹੋਣਾ ਚਾਹੀਦਾ ਹੈ।