ਮੋਢੇ ਦੀ ਸੱਟ ਕਾਰਨ ਮਾਰੀਆ ਸ਼ਾਰਾਪੋਵਾ ਫ੍ਰੈਂਚ ਓਪਨ ਤੋਂ ਹੋਈ ਬਾਹਰ

05/16/2019 12:45:12 PM

ਪੈਰਿਸ— ਦੋ ਵਾਰ ਦੀ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੇ ਮੋਢੇ ਦੀ ਸੱਟ ਕਾਰਨ ਫ੍ਰੈਂਚ ਓਪਨ ਤੋਂ ਨਾਂ ਵਾਪਸ ਲੈ ਲਿਆ। ਪੰਜ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਮਾਰੀਆ ਸ਼ਾਰਾਪੋਵਾ ਨੇ ਜਨਵਰੀ ਦੇ ਆਖਰੀ 'ਚ ਰੂਸ 'ਚ ਇਕ ਟੂਰਨਾਮੈਂਟ ਤੋਂ ਪਿੱਛੇ ਹੱਟਣ ਦੇ ਬਾਅਦ ਟੈਨਿਸ ਨਹੀਂ ਖੇਡਿਆ ਹੈ।

ਉਸ ਨੇ ਇੰਸਟਾਗ੍ਰਾਮ 'ਤੇ ਲਿਖਿਆ, ਕਈ ਵਾਰ ਸਹੀ ਫੈਸਲੇ ਓਨੇ ਆਸਾਨ ਨਹੀਂ ਹੁੰਦੇ।' ਦੋ ਸਾਲ ਪਹਿਲਾਂ ਡੋਪਿੰਗ ਦੇ ਕਾਰਨ 15 ਮਹੀਨੇ ਦੀ ਪਾਬੰਦੀ ਝਲ ਕੇ ਪਰਤੀ ਸ਼ਾਰਾਪੋਵਾ ਉਦੋਂ ਤੋਂ ਹੀ ਫਿੱਟਨੈਸ ਹਾਸਲ ਕਰਨ ਲਈ ਜੂਝ ਰਹੀ ਹੈ। ਫ੍ਰੈਂਚ ਓਪਨ 26 ਮਈ ਤੋਂ 9 ਜੂਨ ਵਿਚਾਲੇ ਖੇਡਿਆ ਜਾਵੇਗਾ।

Tarsem Singh

This news is Content Editor Tarsem Singh