ਭਾਰਤ ਅਤੇ ਦੱ. ਅਫਰੀਕਾ ਟੈਸਟ ਸੀਰੀਜ਼ ਦੌਰਾਨ ਬਣੇ ਕਈ ਨਵੇਂ ਵਰਲਡ ਰਿਕਾਰਡਜ਼

10/22/2019 2:26:15 PM

ਸਪੋਰਸਟ ਡੈਸਕ— ਭਾਰਤ ਨੇ ਰਾਂਚੀ 'ਚ ਖੇਡੇ ਗਏ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਆਖਰੀ ਮੁਕਾਬਲੇ 'ਚ ਦੱ. ਅਫਰੀਕਾ ਨੂੰ ਪਾਰੀ ਅਤੇ 202 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਹੈ। ਇਸ ਜਿੱਤ ਦੇ ਨਾਲ ਟੀਮ ਇੰਡੀਆ ਨੇ ਸੀਰੀਜ਼ 3-0 ਨਾਲ ਕਲੀਨ ਸਵੀਪ ਕਰ ਲਈ। ਇਹ ਸੀਰੀਜ਼ ਆਪਣੇ ਨਾਂ ਕਰਦੇ ਹੀ ਟੀਮ ਇੰਡੀਆ ਨੂੰ ਫ੍ਰੀਡਮ ਟਰਾਫੀ ਸੌਂਪੀ ਗਈ। ਇਹ ਟੈਸਟ ਇਤਿਹਾਸ 'ਚ ਪਹਿਲਾ ਮੌਕਾ ਹੈ ਜਦ ਭਾਰਤੀ ਟੀਮ ਨੇ ਦੱ. ਅਫਰੀਕਾ ਦਾ ਪੂਰੀ ਸੀਰੀਜ਼ ਤੋਂ ਸਫਾਇਆ ਕੀਤਾ ਗਿਆ ਹੈ। ਟੀਮ ਇੰਡੀਆ ਸੀਰੀਜ਼ ਦੇ ਪਹਿਲੇ ਟੈਸਟ 'ਚ 203 ਦੌੜਾਂ ਅਤੇ ਦੂੱਜੇ ਟੈਸਟ ਮੁਕਾਬਲੇ 'ਚ ਇਕ ਪਾਰੀ ਅਤੇ 137 ਦੌੜਾਂ ਨਾਲ ਹਰਾਇਆ ਸੀ।
ਇਸ ਦੇ ਨਾਲ ਹੀ ਦੱ. ਅਫਰੀਕਾ ਖਿਲਾਫ ਟੀਮ ਇੰਡੀਆ ਨੇ ਪੂਰੀ ਸੀਰੀਜ਼ 'ਚ ਕਈ ਵੱਡੇ ਵਰਲਡ ਰਿਕਾਰਡ ਬਣਾਏ ਤਾਂ ਉਥੇ ਹੀ ਕਈ ਕੀਰਤੀਮਾਨ ਵੀ ਰਿਕਾਰਡ ਵੀ ਤੋੜ ਦਿੱਤੇ।

ਸੀਰੀਜ਼ ਦੌਰਾਨ ਬਣੇ ਇਹ ਵਰਲਡ ਰਿਕਾਰਡਜ਼

- ਪਹਿਲੇ ਮੈਚ 'ਚ ਹੀ ਦੋਵਾਂ ਟੀਮਾਂ ਵਲੋਂ ਸਭ ਤੋਂ ਜ਼ਿਆਦਾ 37 ਛੱਕੇ ਲਗਣ ਦਾ ਵਰਲਡ ਰਿਕਾਰਡ ਬਣ ਗਿਆ। ਇਸ ਤੋਂ ਪਹਿਲਾਂ ਇਕ ਟੈਸਟ ਮੈਚ 'ਚ ਸਭ ਤੋਂ ਜ਼ਿਆਦਾ 35 ਛੱਕੇ ਲੱਗਣ ਦਾ ਰਿਕਾਰਡ ਸ਼ਾਰਜਾਹ 'ਚ 2014-15 'ਚ ਪਾਕਿਸਤਾਨ-ਨਿਊਜ਼ੀਲੈਂਡ ਵਿਚਾਲੇ ਹੋਏ ਮੈਚ ਦੇ ਨਾਂ ਦਰਜ ਸੀ।
- ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨਾਂ ਫਾਰਮੈਟ 'ਚ (ਟੈਸਟ, ਵਨ-ਡੇ ਅਤੇ ਟੀ-20) 'ਚ ਰੋਹਿਤ ਸ਼ਰਮਾ ਬਤੌਰ ਸਲਾਮੀ ਬੱਲੇਬਾਜ਼ ਸੈਂਕੜੇ ਲਾਉਣ ਵਾਲੇ ਕ੍ਰਿਕਟ ਇਤਿਹਾਸ ਦੇ ਪਹਿਲੇ ਖਿਡਾਰੀ ਬਣ ਗਏ ਹਨ। ਰੋਹਿਤ ਨੇ ਇਹ ਸ਼ਾਨਦਾਰ ਉਪਲੱਬਧੀ ਸੀਰੀਜ਼ ਦੇ ਪਹਿਲੇ ਟੈਸਟ ਮੈਚ 'ਚ ਹੀ ਹਾਸਲ ਕਰ ਲਈ ਸੀ।

- ਟੀਮ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਇਕ ਟੈਸਟ ਸੀਰੀਜ਼ 'ਚ ਸਭ ਤੋਂ ਜ਼ਿਆਦਾ ਛੱਕੇ ਲਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਰੋਹਿਤ ਤੋਂ ਪਹਿਲਾਂ ਇਕ ਟੈਸਟ ਸੀਰੀਜ਼ 'ਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਰਿਕਾਰਡ ਵੈਸਟਇੰਡੀਜ਼ ਦੇ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਦੇ ਨਾਂ ਸੀ, ਜਿਸ ਨੇ 2018 'ਚ ਬੰਗਲਾਦੇਸ਼ ਖਿਲਾਫ ਸੀਰੀਜ਼ 'ਚ 15 ਛੱਕੇ ਲਗਾਏ ਸਨ। ਫਿਲਹਾਲ ਰੋਹਿਤ ਮੌਜੂਦਾ ਸੀਰੀਜ 'ਚ 19  ਛੱਕੇ ਲੱਗਾ ਚੁੱਕੇ ਹਨ।
- ਵਿਸ਼ਾਖਾਪਟਨਮ ਟੈਸਟ 'ਚ ਰਵਿੰਦਰ ਜਡੇਜਾ ਸਭ ਤੋਂ ਤੇਜ਼ 200 ਟੈਸਟ ਵਿਕਟਾਂ ਲੈਣ ਵਾਲੇ ਖੱਬੇ ਹੱਥ ਦੇ ਗੇਂਦਬਾਜ਼ ਬਣੇ। ਉਨ੍ਹਾਂ ਨੇ ਐਲਗਰ ਦੀ ਵਿਕਟ ਹਾਸਲ ਕਰਦੇ ਹੀ ਸ਼੍ਰੀਲੰਕਾ ਦੇ ਰੰਗਨਾ ਹੈਰਾਥ ਦਾ ਵਰਲਡ ਰਿਕਾਰਡ ਤੋੜਿਆ ਹੈ।

- ਵਿਰਾਟ ਕੋਹਲੀ ਨੇ ਕਪਤਾਨ ਦੇ ਤੌਰ 'ਤੇ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ 19 ਸੈਂਕੜੇ ਲਾਉਣ ਦੇ ਮਾਮਲੇ 'ਚ ਰਿੱਕੀ ਪੋਂਟਿੰਗ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਦੋਵਾਂ ਹੀ ਖਿਡਾਰੀਆਂ ਨੇ ਟੈਸਟ 'ਚ ਬਤੌਰ ਕਪਤਾਨ 19-19 ਸੈਂਕੜੇ ਲਗਾਏ ਹਨ।
- ਆਰ ਅਸ਼ਵਿਨ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 350 ਵਿਕਟਾਂ ਹਾਸਲ ਕਰ ਮੁਥੱਇਆ ਮੁਰਲੀਧਰਨ ਦੇ ਨਾਲ ਸਾਂਝੇ ਤੌਰ 'ਤੇ ਪਹਿਲੇ ਨੰਬਰ 'ਤੇ ਕਾਬਜ ਹੋ ਗਏ। ਉਨ੍ਹਾਂ ਨੇ ਆਪਣੇ ਸਿਰਫ 66ਵੇਂ ਟੈਸਟ 'ਚ ਹੀ ਇਹ ਉਪਲੱਬਧੀ ਹਾਸਲ ਕੀਤੀ ਹੈ।

- ਰੋਹਿਤ ਸ਼ਰਮਾ ਬਤੌਰ ਓਪਨਰ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ 'ਚ ਸੈਂਕੜਾ ਮਾਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ 'ਚ 176 ਦੌੜਾਂ ਬਣਾਈਆਂ ਸਨ ਉਥੇ ਹੀ ਦੂਜੀ ਪਾਰੀ 'ਚ ਵੀ ਉਨ੍ਹਾਂ ਦੇ ਬੱਲੇ 'ਚੋਂ 127 ਦੌੜਾਂ ਆਈਆਂ ਹਨ।
-ਵਿਸ਼ਾਖਾਪਟਨਮ 'ਚ ਖੇਡੇ ਗਏ ਪਹਿਲੇ ਟੈਸਟ 'ਚ ਰੋਹਿਤ ਨੇ ਇਕ ਮੈਚ 'ਚ 13 ਛੱਕੇ ਲੱਗਾ ਕੇ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਵੀ ਆਪਣੇ ਨਾਂ ਕੀਤਾ ਹੈ। ਰੋਹਿਤ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਦਿੱਗਜ ਖਿਡਾਰੀ ਵਸੀਮ ਅਕਰਮ ਦੇ ਨਾਮ ਸੀ। ਰੋਹਿਤ ਨੇ ਮੈਚ ਦੀ ਪਹਿਲੀ ਪਾਰੀ 'ਚ 6 ਛੱਕੇ ਅਤੇ ਦੂਜੀ ਪਾਰੀ 'ਚ 7 ਛੱਕੇ ਲਾ ਦਿੱਤੇ ਸਨ।

- ਵਿਰਾਟ ਕੋਹਲੀ ਬਤੌਰ ਕਪਤਾਨ ਅੰਤਰਰਾਸ਼ਟਰੀ ਟੈਸਟ ਕ੍ਰਿਕਟ 'ਚ ਨੌਂ ਵਾਰ 150 ਤੋਂ ਜ਼ਿਆਦਾ ਦਾ ਸਕੋਰ ਬਣਾ ਕੇ ਸਰ ਡਾਨ ਬ੍ਰੈਡਮੈਨ ਤੋਂ ਅੱਗੇ ਨਿਕਲ ਗਏ। ਬ੍ਰੈਡਮੈਨ ਨੇ ਆਪਣੇ ਕਰੀਅਰ 'ਚ ਬਤੌਰ ਕਪਤਾਨ ਅੱਠ ਵਾਰ ਇਹ ਕਾਰਨਾਮਾ ਕੀਤਾ ਸੀ।
- ਭਾਰਤ ਨੇ ਘਰੇਲੂ ਜ਼ਮੀਨ 'ਤੇ ਲਗਾਤਾਰ 11 ਟੈਸਟ ਸੀਰੀਜ਼ ਜਿੱਤ ਕੇ ਨਵਾਂ ਵਰਲਡ ਰਿਕਾਰਡ ਬਣਾ ਦਿੱਤਾ ਹੈ। ਉਸ ਨੇ ਆਸਟਰੇਲੀਆ ਦੇ 19 ਸਾਲ ਪੁਰਾਣੇ 10 ਟੈਸਟ ਸੀਰੀਜ਼ ਜਿੱਤਣ ਦਾ ਰਿਕਾਰਡ ਤੋੜ ਦਿੱਤਾ। ਭਾਰਤੀ ਟੀਮ ਨੇ 2013 ਤੋਂ ਹੁਣ ਤਕ ਧੋਨੀ-ਵਿਰਾਟ ਅਤੇ ਰਹਾਨੇ ਦੀ ਕਪਤਾਨੀ 'ਚ ਲਗਾਤਾਰ 11 ਟੈਸਟ ਸੀਰੀਜ ਜਿੱਤੀਆ ਹਨ, ਜੋ ਕਿ ਹੁਣ ਇਕ ਵਰਲਡ ਰਿਕਾਰਡ ਹੈ।