ਮੰਨੂ-ਸੌਰਭ, ਅੰਜੁਮ-ਦਿਵਿਆਂਸ਼ ਨੂੰ ਵਿਸ਼ਵ ਵਿਚ ਸੋਨ ਤਮਗੇ

04/25/2019 6:30:38 PM

ਬੀਜਿੰਗ : ਭਾਰਤੀ ਨਿਸ਼ਾਨੇਬਾਜ਼ ਅੰਜੁਮ ਮੁਦਗਿਲ ਅਤੇ ਦਿਵਿਆਂਸ਼ ਸਿੰਘ ਪੰਵਾਰ, ਮੰਨੂ ਭਾਕਰ ਅਤੇ ਸੌਰਭ ਚੌਧਰੀ ਨੇ ਚੀਨ ਵਿਚ ਚਲ ਰਹੇ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ 10 ਮੀਟਰ ਏਅਰ ਰਾਈਫਲ ਅਤੇ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ ਵੀਰਵਾਰ ਨੂੰ ਸੋਨ ਤਮਗਾ ਜਿੱਤ ਲਿਆ। ਅੰਜੁਮ ਅਤੇ ਦਿਵਿਆਂਸ਼ ਨੇ ਆਖਰੀ ਸ਼ਾਟ 'ਤੇ 20.6 ਦੇ ਸਕੋਰ ਦੇ ਨਾਲ ਸੋਨ ਤਮਗਾ ਪੱਕਾ ਕੀਤਾ ਜਦਕਿ ਮੰਨੂ-ਸੌਰਭ ਦੀ ਨੌਜਵਾਨ ਜੋੜੀ ਨੇ ਦਿਨ ਦਾ ਦੂਜਾ ਸੋਨ ਦੇਸ਼ ਨੂੰ ਦਿਵਾਇਆ। ਮੰਨੂ-ਸੌਰਭ ਨੇ ਚੀਨੀ ਜੋੜੀ ਜਿਆਂਗ ਰਾਨਸ਼ਿਨ ਅਤੇ ਪਾਂਗ ਵੇਈ ਨੂੰ 16-6 ਦੇ ਸਕੋਰ ਨਾਲ ਹਰਾਉਂਦਿਆਂ ਦੂਜੇ ਸਥਾਨ 'ਤੇ ਕਰ ਦਿੱਤਾ। ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ ਮੰਨੂ ਅਤੇ ਸੌਰਭ ਦਾ ਇਹ ਲਗਾਤਾਰ ਦੂਜਾ ਸੋਨ ਤਮਗਾ ਹੈ। ਭਾਰਤੀ ਜੋੜੀ ਨੇ ਇਸ ਸਾਲ ਫਰਵਰੀ ਵਿਚ ਨਵੀਂ ਦਿੱਲੀ ਵਿਖੇ ਹੋਏ ਵਿਸ਼ਵ ਕੱਪ ਵਿਚ ਸੋਨ ਜਿੱਤਿਆ ਸੀ। ਅੰਜੁਮ-ਦਿਵਿਆਂਗ ਨੇ ਵੀ ਘਰੇਲੂ ਚੀਨੀ ਜੋੜੀ ਲਿਊ ਰਕਸੁਆਨ ਅਤੇ ਯਾਂਗ ਹਾਓਰਾਨ ਨੂੰ 17-15 ਨਾਲ ਹਰਾਉਂਦਿਆਂ ਸੋਨ ਜਿੱਤਿਆ।