ਮੰਨੂ-ਅਨਮੋਲ ਦੀ ਜੋੜੀ ਨੇ ਮਿਕਸਡ ਏਅਰ ਪਿਸਟਲ ''ਚ ਹਾਸਲ ਕੀਤਾ ਸੋਨ ਤਮਗਾ

07/16/2018 3:38:52 AM

ਨਵੀਂ ਦਿੱਲੀ : ਨੌਜਵਾਨ ਸਟਾਰ ਨਿਸ਼ਾਨੇਬਾਜ਼ ਮੰਨੁ ਭਾਕਰ ਅਤੇ ਅਨਮੋਲ ਜੈਨ ਦੀ ਜੋੜੀ ਨੇ ਚੈਕ ਗਣਰਾਜ ਦੇ ਪਲਜੇਨ 'ਚ ਅੱਜ 28ਵੀਂ ਨਿਸ਼ਾਨੇਬਾਜ਼ੀ ਹੋਪਸ ਅੰਤਰਰਾਸ਼ਟਰੀ ਮੁਕਾਬਲੇ 'ਚ 10 ਮੀਟਰ ਏਅਰ ਪਿਸਟਲ ਮਿਕਸਡ 'ਚ ਸੋਨ ਤਮਗਾ ਜਿੱਤ ਕੇ ਆਪਣੀ ਸ਼ਾਨਦਾਰ ਮੁਹਿੰਮ ਦਾ ਜ਼ੋਰਦਾਰ ਅੰਤ ਕੀਤਾ। ਕੁਆਲੀਫੀਕੇਸ਼ਨ 'ਚ 763 ਅੰਕ ਬਣਾ ਕੇ ਸਿਖਰ 'ਤੇ ਰਹੇ ਮਨੁ ਅਤੇ ਅਨਮੋਲ ਨੇ ਫਾਈਨਲ 'ਚ 476.9 ਅੰਕ ਬਣਾਏ, ਦੇਵਾਂਸ਼ੀ ਰਾਣਾ ਅਤੇ ਸੌਰਭ ਚੌਧਰੀ ਦੀ ਇਕ ਹੋਰ ਭਾਰਤੀ ਜੋੜੀ ਨੂੰ 1.2 ਅੰਕ ਦੇ ਅੰਤਰ ਨਾਲ ਹਰਾਇਆ।

10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ 'ਚ ਸ਼੍ਰੇਅ ਅਗਰਵਾਲ ਅਤੇ ਹਜਾਰਿਕਾ ਦੀ ਭਾਰਤੀ ਜੋੜੀ ਨੇ 496.5 ਅੰਕ ਦੇ ਨਾਲ ਚਾਂਦੀ ਅਤੇ ਇਲਾਵੇਨੀ ਵਾਲਾਰਿਵਾਨ ਅਤੇ ਦਿਵਿਆਂਸ਼ ਸਿੰਘ ਪਵਾਰ ਨੇ ਕਾਂਸੀ ਤਮਗਾ ਜਿੱਤਿਆ। ਭਾਰਤ ਨੇ ਇਸ ਟੂਰਨਮੈਂਟ 'ਚ 11 ਸੋਨ, 7 ਚਾਂਦੀ, ਅਤੇ 6 ਕਾਂਸੀ ਤਮਗੇ ਜਿੱਤੇ। ਮੰਨੁ ਨੇ ਇਸ ਟੂਰਨਾਮੈਂਟ 'ਚ 4 ਸੋਨ ਜਿੱਤੇ ਜਿਸ 'ਚ 10 ਮੀਟਰ ਏਅਰ ਪਿਸਟਲ ਦਾ ਵਿਅਕਤੀਗਤ ਸੋਨ ਵੀ ਸ਼ਾਮਲ ਹੈ। ਪੁਰਸ਼ਾਂ ਦੇ 50 ਮੀਟਰ ਜੂਨੀਅਰ ਪਿਸਟਲ ਮੁਕਾਬਲੇ 'ਚ ਅਰਜੁਨ ਚੀਮਾ (563), ਅਨਮੋਲ ਸਿੰਘ(554) ਅਤੇ ਵਿਜੇਵੀਰ ਸਿੱਧੂ(553) ਨੇ ਪਹਿਲੇ ਤਿਨ ਸਥਾਨ ਹਾਸਲ ਕੀਤੇ।