ਬੈਲਜੀਅਮ ਖਿਲਾਫ ਭਾਰਤ ਦੇ ਕਪਤਾਨ ਹੋਣਗੇ ਮਨਪ੍ਰੀਤ

02/03/2020 5:28:02 PM

ਨਵੀਂ ਦਿੱਲੀ— ਦੁਨੀਆ ਦੀ ਨੰਬਰ ਇਕ ਟੀਮ ਬੈਲਜੀਅਮ ਦੇ ਖਿਲਾਫ ਐੱਫ. ਆਈ. ਐੱਚ. ਪ੍ਰੋ ਲੀਗ ਦੇ ਮੁਕਾਬਲਿਆਂ 'ਚ ਮਨਪ੍ਰੀਤ ਸਿੰਘ ਭਾਰਤੀ ਟੀਮ ਦੇ ਕਪਤਾਨ ਹੋਣਗੇ ਜਦਕਿ 24 ਮੈਂਬਰੀ ਟੀਮ 'ਚ ਇਕਲੌਤਾ ਨਵਾਂ ਚਿਹਰਾ ਰਾਜਕੁਮਾਰ ਪਾਲ ਹੈ। ਹਰਮਨਪ੍ਰੀਤ ਸਿੰਘ ਅੱਠ ਅਤੇ ਨੌ ਫਰਵਰੀ ਨੂੰ ਭੁਵਨੇਸ਼ਵਰ 'ਚ ਹੋਣ ਵਾਲੇ ਮੈਚਾਂ 'ਚ ਭਾਰਤ ਦੇ ਉਪ ਕਪਤਾਨ ਹੋਣਗੇ। ਰਾਜਕੁਮਾਰ ਪਾਲ ਨੇ ਪਿਛਲੇ ਸੈਸ਼ਨ 'ਚ ਭਾਰਤੀ ਜੂਨੀਅਰ ਟੀਮ ਲਈ ਚੰਗਾ ਪ੍ਰਦਰਸ਼ਨ ਕੀਤਾ। ਜੂਨੀਅਰ ਟੀਮ ਸੁਲਤਾਨ ਜੋਹੋਰ ਕੱਪ ਟੂਰਨਾਮੈਂਟ 'ਚ ਉਪ ਜੇਤੂ ਰਹੀ ਸੀ।

ਟੀਮ ਇਸ ਤਰ੍ਹਾਂ ਹੈ :- ਪੀ. ਆਰ. ਸ਼੍ਰੀਜੇਸ਼, ਕੇ. ਬੀ. ਪਾਠਕ, ਹਰਮਨਪ੍ਰੀਤ ਸਿੰਘ, ਗੁਰਿੰਦਰ ਸਿੰਘ, ਅਮਿਤ ਰੋਹੀਦਾਸ, ਸੁਰਿੰਦਰ ਕੁਮਾਰ, ਜਰਮਨਪ੍ਰਤੀ ਸਿੰਘ, ਰੁਪਿੰਦਰ ਪਾਲ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਚਿੰਗਲੇਨਸਨਾ ਸਿੰਘ, ਰਾਜ ਕੁਮਾਰਕ ਪਾਲ, ਦਿਲਪ੍ਰੀਤ ਸਿੰਘ, ਹਾਰਦਿਕ ਸਿੰਘ, ਰਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਗੁਰਸਾਹਿਬਜੀਤ ਸਿੰਘ, ਕੋਥਾਜੀਤ ਸਿੰਘ, ਬਰਿੰਦਰ ਲਾਕੜਾ, ਨੀਲਕਾਂਤਾ ਸ਼ਰਮਾ, ਗੁਰਜੰਟ ਸਿੰਘ, ਐੱਸ. ਵੀ. ਸੁਨੀਲ।

Tarsem Singh

This news is Content Editor Tarsem Singh