ਮਨੋਜ ਡਬਲਯੂ. ਐੱਸ. ਬੀ. ਦੇ ਡੈਬਿਊ ਮੁਕਾਬਲੇ ''ਚ ਹਾਰਿਆ

06/10/2017 4:46:36 AM

ਲੰਡਨ— ਰਾਸ਼ਟਰ ਮੰਡਲ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਮਨੋਜ ਕੁਮਾਰ ਦਾ ਵਿਸ਼ਵ ਮੁੱਕੇਬਾਜ਼ੀ ਸੀਰੀਜ਼ ਵਿਚ ਬ੍ਰਿਟਿਸ਼ ਲਾਇਨਹਰਟਸ ਵਲੋਂ ਡੈਬਿਊ ਨਿਰਾਸ਼ਾਜਨਕ ਰਿਹਾ ਤੇ ਉਸ ਨੂੰ ਟੀਮ ਦੇ ਸੈਮੀਫਾਈਨਲ ਵਿਚ ਅਸਤਾਨਾ ਆਲਰਸਨ ਕਜ਼ਾਖਿਸਤਾਨ ਦੇ ਹੱਥੋਂ ਹਾਰ ਦੌਰਾਨ ਅਸਲਾਨਬੇਕ ਸ਼ਿਆਮਬੇਰਗੇਨੋਵ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਮੁੱਕੇਬਾਜ਼ ਨੂੰ 5 ਦੌਰ ਦੇ ਵੇਲਟਵੇਟ (69 ਕਿ. ਗ੍ਰਾ.) ਮੁਕਾਬਲੇ ਵਿਚ 47-48, 46-49, 46-49 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।