ਟੋਕੀਓ 'ਚ ਚਾਂਦੀ ਤਮਗਾ ਜਿੱਤਣ ਵਾਲੀ ਚਾਨੂ ਨੂੰ ਮਣੀਪੁਰ ਸਰਕਾਰ ਨੇ ਬਣਾਇਆ ASP

07/26/2021 8:50:41 PM

ਇੰਫਾਲ- ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਟੋਕੀਓ ਓਲੰਪਿਕ ਵਿਚ 'ਚਾਂਦੀ ਤਮਗਾ' ਜਿੱਤਣ ਵਾਲੀ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਸੂਬਾ ਪੁਲਸ ਵਿਭਾਗ 'ਚ ਅਸਿਸਟੈਂਟ ਸੁਪ੍ਰਿੰਟੈਂਡੈਂਟ ਆਫ ਪੁਲਸ (ਏ. ਐੱਸ. ਪੀ.) ਦੇ ਰੂਪ ਵਿਚ ਨਿਯੁਕਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਉਸ ਨੂੰ ਇਕ ਕਰੋੜ ਰੁਪਏ ਦਾ ਇਨਾਮ ਵੀ ਦੇਵੇਗੀ। ਸਿੰਘ ਨੇ ਕਿਹਾ ਕਿ 49 ਕਿਲੋਗ੍ਰਾਮ ਵਰਗ ਵਿਚ ਚਾਂਦੀ ਤਮਗਾ ਜਿੱਤਣ ਵਾਲੀ ਇਸ ਓਲੰਪੀਅਨ ਦੇ ਕੋਲ ਹੁਣ ਅਸਿਸਟੈਂਟ ਸੁਪ੍ਰਿੰਟੈਂਡੈਂਟ ਆਫ ਪੁਲਸ (ਖੇਡ) ਦਾ ਅਹੁਦਾ ਹੋਵੇਗਾ।


ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਟੀਮ ਨੇ ਟੀ20 'ਚ ਆਇਰਲੈਂਡ ਦਾ ਕੀਤਾ ਸਫਾਇਆ, 3-0 ਨਾਲ ਜਿੱਤੀ ਸੀਰੀਜ਼


ਉਨ੍ਹਾਂ ਨੇ ਕਿਹਾ ਕਿ ਮਣੀਪੁਰ ਸਰਕਾਰ ਨੇ ਜਲਦ ਹੀ ਸੂਬੇ ਵਿਚ ਵਿਸ਼ਵ ਪੱਧਰ ਵੇਟਲਿਫਟਿੰਗ ਅਕਾਦਮੀ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਸਿੰਘ ਨੇ ਕਿਹਾ ਕਿ ਜੂਡੋਕਾ ਐੱਲ ਸੁਸ਼ੀਲਾ ਦੇਵੀ ਨੂੰ ਵੀ ਕਾਂਸਟੇਬਲ ਦੇ ਅਹੁਦੇ ਤੋਂ ਸਬ-ਇੰਸਪੈਕਟਰ ਦੇ ਅਹੁਦੇ 'ਤੇ ਵੀ ਤਰੱਕੀ ਦਿੱਤੀ ਜਾਵੇਗੀ। ਉਨ੍ਹਾਂ ਨੇ ਐਲਾਨ ਕੀਤਾ ਕਿ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਸੂਬੇ ਦੇ ਸਾਰੇ ਪ੍ਰਤੀਭਾਗੀਆਂ ਨੂੰ 25 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ। ਚਾਨੂ, ਸੁਸ਼ੀਲਾ ਅਤੇ ਦਿੱਗਜ ਮੁੱਕੇਬਾਜ਼ ਮੈਰੀਕਾਮ ਸਮੇਤ ਮਣੀਪੁਰ ਦੇ ਘੱਟ ਤੋਂ ਘੱਟ ਪੰਜ ਖਿਡਾਰੀ ਮੌਜੂਦਾ ਟੋਕੀਓ ਓਲੰਪਿਕ ਵਿਚ ਦੇਸ਼ ਦੀ ਨੁਮਾਇੰਦਗੀ ਕਰ ਰਹੇ ਹਨ। 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh