ਮਨਿਕਾ ਬੱਤਰਾ ਦਾ ਸਮਾਨ ਮਿਲਿਆ, ਕੀਤਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦਾ ਧੰਨਵਾਦ

08/09/2023 4:11:43 PM

ਨਵੀਂ ਦਿੱਲੀ, (ਭਾਸ਼ਾ) : ਭਾਰਤ ਦੀ ਦਿੱਗਜ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਦਾ ਕੇ. ਐਲ. ਐਮ. ਏਅਰਲਾਈਨਜ਼ ’ਤੇ ਗੁੰਮ ਹੋਇਆ ਸਾਮਾਨ ਲੱਭ ਗਿਆ ਹੈ ਤੇ ਉਸ ਕੋਲ ਪੁੱਜ ਗਿਆ ਹੈ। ਮਨਿਕਾ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਅਤੇ ਉਨ੍ਹਾਂ ਦੇ ਦਫ਼ਤਰ ਵੱਲੋਂ ਤੁਰੰਤ ਕਾਰਵਾਈ ਲਈ ਧੰਨਵਾਦ ਕੀਤਾ ਗਿਆ ਹੈ। ਪੇਰੂ ਵਿੱਚ ਇੱਕ ਟੂਰਨਾਮੈਂਟ ਵਿੱਚ ਹਿੱਸਾ ਲੈਣ ਤੋਂ ਬਾਅਦ ਕੇ. ਐਲ. ਐਮ. ਏਅਰਲਾਈਨਜ਼ ਦੀ ਉਡਾਣ ਵਿੱਚ ਘਰ ਪਰਤਦੇ ਸਮੇਂ, ਮਨਿਕਾ ਦਾ ਖੇਡਾਂ ਨਾਲ ਸਬੰਧਤ ਸਾਜ਼ੋ-ਸਾਮਾਨ ਗੁਆਚ ਗਿਆ ਅਤੇ ਇਸ ਨੂੰ ਮੁੜ ਪ੍ਰਾਪਤ ਕਰਨ ਲਈ ਸਰਕਾਰ ਤੋਂ ਮਦਦ ਮੰਗੀ। 

ਇਹ ਵੀ ਪੜ੍ਹੋ : ਅੱਜ ਦਰਸ਼ਕਾਂ ਦਾ ਰੋਮਾਂਚ ਹੋਵੇਗਾ ਸਿਖਰਾਂ 'ਤੇ, ਭਾਰਤੀ ਤੇ ਪਾਕਿਸਤਾਨੀ ਹਾਕੀ ਟੀਮਾਂ ਹੋਣਗੀਆਂ ਆਹਮੋ-ਸਾਹਮਣੇ

ਮਨਿਕਾ ਨੇ 'ਐਕਸ' (ਪਹਿਲਾਂ ਟਵਿੱਟਰ) 'ਤੇ ਲਿਖਿਆ, "ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਅਤੇ ਤੁਹਾਡੇ ਦਫਤਰ ਵਲੋਂ ਤੁਰੰਤ ਕਾਰਵਾਈ ਕਰਨ ਅਤੇ ਮੇਰਾ ਸਮਾਨ ਲੱਭਣ ਵਿੱਚ ਮੇਰੀ ਮਦਦ ਕਰਨ ਲਈ ਬਹੁਤ ਬਹੁਤ ਧੰਨਵਾਦ।" ਮੰਗਲਵਾਰ ਨੂੰ ਕੇਂਦਰੀ ਮੰਤਰੀ ਤੋਂ ਮਦਦ ਦੀ ਅਪੀਲ ਕਰਦੇ ਹੋਏ ਦੁਨੀਆ ਦੀ 35ਵੇਂ ਨੰਬਰ ਦੀ ਖਿਡਾਰਨ ਮਨਿਕਾ ਨੇ ਕਿਹਾ ਸੀ ਕਿ ਉਹ ਬਿਜ਼ਨੈੱਸ ਕਲਾਸ 'ਚ ਸਫਰ ਕਰ ਰਹੀ ਸੀ ਅਤੇ ਉਸ ਨੂੰ ਆਪਣਾ ਸਾਮਾਨ ਗੁਆਉਣ ਦੀ ਉਮੀਦ ਨਹੀਂ ਸੀ। 

ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਬੱਚਿਆਂ ਨੂੰ ਪੂਰਾ ਭੋਜਨ ਨਾ ਮਿਲਣ 'ਤੇ ਦੁਖ਼ੀ ਹੋਏ ਸਚਿਨ ਤੇਂਦੁਲਕਰ, ਦਿੱਤਾ ਖ਼ਾਸ ਸੰਦੇਸ਼

ਮਨਿਕਾ ਨੇ ਆਪਣੇ ਅਧਿਕਾਰਤ ਹੈਂਡਲ ਤੋਂ ਟਵੀਟ ਕੀਤਾ, “KLM ਨਾਲ ਯਾਤਰਾ ਕਰਕੇ ਅਵਿਸ਼ਵਾਸ਼ਯੋਗ ਨਿਰਾਸ਼ਾ ਮਿਲੀ ਹੈ। ਬਿਜ਼ਨਸ ਕਲਾਸ ਫਲਾਈਟ ਵਿੱਚ ਗੁਆਚਿਆ ਤਰਜੀਹੀ ਸਮਾਨ ਜਿਸ ਵਿੱਚ ਆਉਣ ਵਾਲੇ ਟੂਰਨਾਮੈਂਟਾਂ ਲਈ ਮੇਰੀ ਜ਼ਰੂਰੀ ਖੇਡ ਕਿੱਟ ਸ਼ਾਮਲ ਹੈ ਗੁਆਚ ਗਿਆ ਹੈ। । ਜਯੋਤੀਰਾਦਿਤਿਆ ਸਿੰਧੀਆ ਸਰ ਕਿਰਪਾ ਕਰਕੇ ਮਦਦ ਕਰੋ।” ਮਨਿਕਾ 6-7 ਅਗਸਤ ਨੂੰ ਡਬਲਯੂ.ਟੀ.ਟੀ. ਕੰਟੇਂਡਰ ਟੂਰਨਾਮੈਂਟ 'ਚ ਹਿੱਸਾ ਲੈਣ ਤੋਂ ਬਾਅਦ ਐਮਸਟਰਡਮ ਦੇ ਰਸਤੇ ਭਾਰਤ ਪਰਤ ਰਹੀ ਸੀ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh