ਮੰਧਾਨਾ ਨੇ ਟੀ-20 ਕੌਮਾਂਤਰੀ ਰੈਂਕਿੰਗ ਦੇ ਟਾਪ-5 ’ਚ ਆਪਣਾ ਸਥਾਨ ਕੀਤਾ ਮਜ਼ਬੂਤ
Wednesday, Sep 09, 2026 - 12:15 PM (IST)
ਦੁਬਈ– ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਹਾਂਗਕਾਂਗ ਵਿਰੁੱਧ ਮਹਿਲਾ ਏਸ਼ੀਆ ਕੱਪ ਦੇ ਮੁਕਾਬਲੇ ’ਚ 124 ਦੌੜਾਂ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਮੰਗਲਵਾਰ ਨੂੰ ਆਈ. ਸੀ. ਸੀ. ਟੀ-20 ਕੌਮਾਂਤਰੀ ਰੈਂਕਿੰਗ ਦੇ ਟਾਪ-5 ’ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ। ਮੰਧਾਨਾ ਨੇ 64 ਗੇਂਦਾਂ ’ਚ 124 ਦੌੜਾਂ ਬਣਾਈਆਂ। ਉਸ ਦੀ ਇਸ ਪਾਰੀ ਦੀ ਬਦੌਲਤ ਭਾਰਤ ਨੇ ਹਾਂਗਕਾਂਗ ਨੂੰ 137 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ।
ਟੀ-20 ਰੈਂਕਿੰਗ ’ਚ ਮੰਧਾਨਾ 5ਵੇਂ ਸਥਾਨ ’ਚ ਕਾਇਮ ਹੈ। ਭਾਰਤੀ ਆਲਰਾਊਂਡਰ ਦੀਪਤੀ ਸ਼ਰਮਾ ਨੇ ਟੀ-20 ਕੌਮਾਂਤਰੀ ਰੈਂਕਿੰਗ ’ਚ 2 ਸਥਾਨਾਂ ਦੀ ਛਾਲ ਲਾਈ ਹੈ। ਉਹ ਗੇਂਦਬਾਜ਼ਾਂ ਦੀ ਰੈਂਕਿੰਗ ’ਚ ਹੁਣ 6ਵੇਂ ਸਥਾਨ ’ਤੇ ਪਹੁੰਚ ਗਈ ਹੈ। ਆਲਰਾਊਂਡਰ ਖਿਡਾਰੀਆਂ ਦੀ ਰੈਂਕਿੰਗ ’ਚ ਦੀਪਤੀ 5ਵੇਂ ਸਥਾਨ ’ਤੇ ਬਣੀ ਹੋਈ ਹੈ।
