ਮੰਧਾਨਾ ਨੇ ਕੀਤਾ ਖੁਲਾਸਾ, ਸ਼ਮੀ ਦੀ ਗੇਂਦ ਕਾਰਨ 10 ਦਿਨ ਪਈ ਰਹੀ ਸੀ ਬਿਸਤਰ ''ਤੇ (Video)

05/01/2020 11:55:42 AM

ਨਵੀਂ ਦਿੱਲੀ : ਭਾਰਤੀ ਮਹਿਲਾ ਟੀਮ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਲਾਕਡਾਊਨ ਦੌਰਾਨ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਹੈ। ਹਾਲ ਹੀ 'ਚ ਉਸ ਨੇ ਭਾਰਤੀ ਪੁਰਸ਼ ਟੀਮ ਦੇ ਸਲਾਮੀ ਬੱਲ਼ੇਬਾਜ਼ ਰੋਹਿਤ ਸ਼ਰਮਾ ਤੇ ਆਪਣੀ ਟੀਮ ਦੇ ਸਾਥੀ ਜੇਮਿਮਾ ਰੋਡ੍ਰਿਗਜ਼ ਦੇ ਨਾਲ ਯੂ. ਟਿਊਬ 'ਤੇ ਇਕ ਵੀਡੀਓ ਸ਼ੇਅਰ ਕੀਤੀ। ਇਸ ਵਿਚ ਉਸ ਨੇ ਖੁਲਾਸਾ ਕੀਤਾ ਕਿ ਇਕ ਵਾਰ ਮੁਹੰਮਦ ਸ਼ਮੀ ਦੀ ਗੇਂਦ ਖੇਡਦਿਆਂ ਉਹ ਜ਼ਖਮੀ ਹੋ ਗਈ ਸੀ। ਇਸ ਤੋਂ ਬਾਅਦ ਉਸ ਨੂੰ ਠੀਕ ਹੋਣ ਵਿਚ 10 ਦਿਨ ਲੱਗ ਗਏ। ਚੈਟ ਦੌਰਾਨ ਸ਼ਮੀ ਦੀਆਂ ਗੱਲਾਂ ਕਰਦਿਆਂ ਮਜ਼ੇ ਲਏ। 

ਮੰਧਾਨਾ ਨੇ ਉਸ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਮੈਨੂੰ ਯਾਦ ਹੈ ਕਿ ਮੈਂ ਸ਼ਮੀ ਪਾਜੀ ਨੂੰ ਖੇਡ ਰਹੀ ਸੀ। ਤਦ ਉਹ ਪੁਨਰਵਾਸ ਕਰ ਰਹੇ ਸੀ। ਉਹ 120 ਕਿ. ਮੀ. ਦੀ ਰਫਤਾਰ ਨਾਲ ਗੇਂਦਬਾਜ਼ੀ ਕਰ ਰਹੇ ਸੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਸਰੀਰ 'ਤੇ ਗੇਂਦ ਨਹੀਂ ਸੁੱਟਣਗੇ। ਮੈਂ ਪਹਿਲੀਆਂ 2 ਗੇਂਦਾਂ ਨਹੀਂ ਖੇਡ ਸਕੀ। ਮੈਨੂੰ ਉੰਨੀ ਤੇਜ਼ ਗੇਂਦ ਨੂੰ ਖੇਡਣ ਦਾ ਅਭਿਆਸ ਨਹੀਂ ਸੀ। ਤੀਜੀ ਗੇਂਦ ਉਨ੍ਹਾਂ ਦੀ ਅੰਦਰ ਆਈ ਅਤੇ ਮੇਰੇ ਪੈਰ 'ਤੇ ਆ ਕੇ ਲੱਗੀ। ਜਿੱਥੇ ਗੇਂਦ ਲੱਗੀ ਉਹ ਜ੍ਹਗਾ ਪਹਿਲੀ ਕਾਲੀ ਹੋਈ, ਫਿਰ ਬਲੂ ਅਤੇ ਫਿਰ ਹਰੀ। 10 ਦਿਨ ਤੋਂ ਬਾਅਦ ਸੋਜ ਠੀਕ  ਹੋਈ। ਬਿਸਤਰ ਤੋਂ ਉੱਠ ਹੀ ਨਹੀਂ ਸਕੀ।

ਰੋਹਿਤ ਸ਼ਰਮਾ ਨੇ ਵੀ ਸ਼ਮੀ ਬਾਰੇ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਨੈਟ 'ਤੇ ਉਹ ਸਭ ਤੋਂ ਮੁਸ਼ਕਿਲ ਗੇਂਦਬਾਜ਼ ਹਨ। ਰੋਹਿਤ ਨੇ ਕਿਹਾ, ''ਅਸੀਂ ਨੈਟ 'ਤੇ ਅਭਿਆਸ ਕਰਦੇ ਹਾਂ ਉਹ ਪਿੱਚ ਗ੍ਰੀਨ ਹੁੰਦੀ ਹੈ। ਜਦੋਂ ਵੀ ਸ਼ਮੀ ਗ੍ਰੀਨ ਪਿਚ ਦੇਖਦਾ ਹੈ ਤਾਂ ਮੰਨੋ ਵਾਧੂ ਬਿਰਆਨੀ ਖਾ ਲਈ ਹੋਵੇ। ਸ਼ਮੀ ਨੂੰ ਮੈਂ 2013 ਤੋਂ ਖੇਡ ਰਿਹਾ ਹਾਂ। ਫਿਲਹਾਲ ਸ਼ਮੀ ਅਤੇ ਬੁਮਰਾਹ ਵਿਚ ਇਸ ਗੱਲ ਨੂੰ ਲੈ ਕੇ ਮੁਕਾਬਲਾ ਹੁੰਦਾ ਹੈ ਕਿ ਕੌਣ ਜ਼ਿਆਦਾ ਬੱਲੇਬਾਜ਼ਾਂ ਨੂੰ ਤੰਗ ਕਰੇਗਾ ਅਤੇ ਕੌਣ ਹੈਲਮੇਟ 'ਤੇ ਮਾਰੇਗਾ। ਸ਼ਮੀ ਤਰ੍ਹਾਂ ਬੁਮਰਾਹ ਨੂੰ ਵੀ ਖੇਡਣਾ ਕਾਫੀ ਮੁਸ਼ਕਿਲ ਹੇ।

Ranjit

This news is Content Editor Ranjit