ਮਨਦੀਪ ਨੇ ਜਿੱਤਿਆ ਗੁਰੂ ਮੁਨੀ ਗੋਲਡ ਕੱਪ ਕੁਸ਼ਤੀ ਖਿਤਾਬ

02/21/2019 3:30:21 AM

ਨਵੀਂ ਦਿੱਲੀ- ਬਹਾਦਰਗੜ੍ਹ ਦੇ ਹਵਾ ਸਿੰਘ ਅਖਾੜੇ ਦੇ ਮਨਦੀਪ ਸਿੰਘ ਨੇ ਛੱਤਰਸਾਲ ਸਟੇਡੀਅਮ ਦੀ ਹਵਾ ਨੂੰ ਰੋਮਾਂਚਕ ਮੁਕਾਬਲੇ 'ਚ ਹਰਾ ਕੇ ਗੁਰੂ ਮੁਨੀ ਦੀ 43ਵੀਂ ਬਰਸੀ 'ਤੇ ਆਯੋਜਿਤ 15ਵੇਂ ਗੁਰੂ ਮੁਨੀ ਗੋਲਡ ਕੱਪ ਕੁਸ਼ਤੀ ਦਾ ਖਿਤਾਬ ਜਿੱਤ ਲਿਆ।
ਪੰਚਕੁਈਆ ਸਥਿਤ ਗੁਰੂ ਮੁਨੀ ਅਖਾੜੇ ਵਿਚ ਹੋਏ ਇਸ ਦੰਗਲ ਵਿਚ 85 ਕਿਲੋ ਵਿਚ ਇੰਦਰਜੀਤ ਅਖਾੜੇ ਦੇ ਨੇਤਰਪਾਲ ਨੇ ਦਰੀਆਪੁਰ ਦੇ ਜਿਤੇਸ਼ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।  74 ਕਿਲੋ 'ਚ ਛੱਤਰਸਾਲ ਸਟੇਡੀਅਮ ਦੇ ਵਿਕਾਸ ਕੁਮਾਰ ਨੇ ਹਵਾ ਸਿੰਘ ਦੇ ਮੋਹਿਤ ਨੂੰ ਸਖਤ ਮੁਕਾਬਲੇ ਵਿਚ ਹਰਾ ਕੇ ਖਿਤਾਬ 'ਤੇ ਆਪਣਾ ਕਬਜ਼ਾ ਕੀਤਾ।

Gurdeep Singh

This news is Content Editor Gurdeep Singh