ਗੈਬ੍ਰੀਏਲ ਦੇ ਦੋ ਗੋਲਾਂ ਨਾਲ ਮਾਨਚੈਸਟਰ ਸਿਟੀ ਨੇ ਬਰਨਲੇ ਨੂੰ ਹਰਾਇਆ

12/05/2019 12:51:30 AM

ਬਰਨਲੇ (ਬ੍ਰਿਟੇਨ)- ਗੈਬ੍ਰੀਏਲ ਜੀਸਸ ਦੇ ਦੋ ਗੋਲਾਂ ਦੀ ਮਦਦ ਨਾਲ ਮਾਨਚੈਸਟਰ ਸਿਟੀ ਨੇ ਇੰਗਲਿਸ਼ ਪ੍ਰੀਮੀਅਰ ਲੀਗ ਵਿਚ ਬਰਨਲੇ ਨੂੰ 4-1 ਨਾਲ ਹਰਾ ਕੇ ਖਿਤਾਬ ਦੀਆਂ ਆਪਣੀ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਇਸ ਜਿੱਤ ਨਾਲ ਮਾਨਚੈਸਟਰ ਸਿਟੀ ਤੇ ਚੋਟੀ 'ਤੇ ਚੱਲ ਰਹੇ ਲੀਵਰਪੂਲ ਵਿਚਾਲੇ ਅੰਕਾਂ ਦਾ ਫਰਕ 8 ਅੰਕਾਂ ਦਾ ਰਹਿ ਗਿਆ ਹੈ। ਲੀਵਰਪੂਲ 14 ਮੈਚਾਂ ਵਿਚ 40 ਅੰਕਾਂ ਨਾਲ ਚੋਟੀ 'ਤੇ ਹੈ, ਜਦਕਿ ਸਿਟੀ ਦੀ ਟੀਮ 15 ਮੈਂਚਾਂ ਵਿਚ 32 ਨਾਲ ਦੂਜੇ ਸਥਾਨ 'ਤੇ ਹੈ। ਸਿਟੀ ਵਲੋਂ ਗੈਬ੍ਰੀਏਲ ਨੇ 24ਵੇਂ ਤੇ 50ਵੇਂ ਮਿੰਟ ਵਿਚ ਦੋ ਗੋਲ ਕੀਤੇ। ਜੇਤੂ ਟੀਮ ਵਲੋਂ ਰੋਡ੍ਰੀ (68ਵੇਂ ਮਿੰਟ) ਤੇ ਰਿਆਦ ਮਹਰੇਜ (87ਵੇਂ ਮਿੰਟ) ਨੇ ਵੀ ਇਕ-ਇਕ ਗੋਲ ਕੀਤਾ। ਬਰਨਲੇ ਵਲੋਂ ਇਕਲੌਤਾ ਗੋਲ ਰੋਬਰਟ ਬ੍ਰੇਡੀ ਨੇ 89ਵੇਂ ਮਿੰਟ ਵਿਚ ਕੀਤਾ।

PunjabKesari


Gurdeep Singh

Content Editor

Related News