ਸਟਰਲਿੰਗ ਦੇ ਗੋਲ ਨਾਲ ਮੈਨਚੈਸਟਰ ਸਿਟੀ ਨੇ ਸ਼ਾਲਕੇ ਨੂੰ ਹਰਾਇਆ

02/21/2019 12:05:20 PM

ਗੇਲਸੇਨਕਾਰਚਿਨ (ਜਰਮਨੀ)— ਰਹੀਮ ਸਟਰਲਿੰਗ ਦੇ ਅਖ਼ੀਰਲੇ ਪਲਾਂ 'ਚ ਦਾਗੇ ਗੋਲ ਦੀ ਬਦੌਲਤ 10 ਖਿਡਾਰੀਆਂ ਦੇ ਨਾਲ ਖੇਡ ਰਹੇ ਮੈਨਚੈਸਟਰ ਸਿਟੀ ਨੇ ਬੁੱਧਵਾਰ ਨੂੰ ਸ਼ਾਲਕੇ ਨੂੰ ਚੈਂਪੀਅਨਜ਼ ਲੀਗ ਦੇ ਪ੍ਰੀ-ਕੁਆਰਟਰ ਫਾਈਨਲ ਦੇ ਪਹਿਲੇ ਪੜਾਅ 'ਚ 3-2 ਨਾਲ ਹਰਾਇਆ। ਮੈਨਚੈਸਟਰ ਸਿਟੀ ਦੀ ਟੀਮ ਨੇ ਅਖ਼ੀਰਲੇ ਪੰਜ ਮਿੰਟ 'ਚ ਦੋ ਗੋਲ ਦਾਗੇ ਕੇ ਜਿੱਤ ਯਕੀਨੀ ਬਣਾਈ। ਸਟਰਲਿੰਗ ਨੇ 90ਵੇਂ ਮਿੰਟ 'ਚ ਜੇਤੂ ਗੋਲ ਦਾਗਿਆ। ਇਸ ਤੋਂ ਪਹਿਲਾਂ ਲੇਰਾਏ ਸੇਨ ਨੇ ਫ੍ਰੀ ਕਿੱਕ 'ਤੇ ਗੋਲ ਦਾਗ ਕੇ ਟੀਮ ਨੂੰ ਵਾਧਾ ਦਿਵਾਇਆ। ਹਾਫ ਟਾਈਮ ਤਕ ਸ਼ਾਲਕੇ ਦੀ ਟੀਮ 2-0 ਨਾਲ ਅੱਗੇ ਸੀ। ਟੀਮ ਨੇ ਦੋਵੇਂ ਗੋਲ ਵੀਡੀਓ ਸਹਾਇਕ ਰੈਫਰੀ ਦੀ ਮਦਦ ਨਾਲ ਪੈਨਲਟੀ 'ਤੇ ਕੀਤੇ। ਦੋਵੇਂ ਗੋਲ ਨਾਬਿਲ ਬੇਨਤਾਲੇਬ ਨੇ ਦਾਗੇ। ਇਸ ਤੋਂ ਪਹਿਲਾਂ ਮੈਨਚੈਸਟਰ ਸਿਟੀ ਨੂੰ ਸਰਜੀਓ ਐਗੁਏਰੋ ਨੇ ਵਾਧਾ ਦਿਵਾਇਆ ਸੀ।

Tarsem Singh

This news is Content Editor Tarsem Singh