ਮਾਮੇਦੋਵ ਨੇ ਭਰਤ ਸੁਬਰਾਮਣੀਅਮ ਦਾ ਜੇਤੂ ਰੱਥ ਰੋਕਿਆ

02/24/2020 1:32:53 PM

ਮਾਸਕੋ : ਅਜਰਬੇਜਾਨ ਦੇ ਗ੍ਰੈਂਡਮਾਸਟਰ ਰਾਊਫ ਮਾਮੇਦੋਵ ਨੇ 5ਵੇਂ ਦੌਰ ਵਿ ਜਿੱਤ ਦਰਜ ਕਰ ਕੇ ਭਾਰਤ ਦੇ ਨੌਜਵਾਨ ਖਿਡਾਰੀ ਭਰਤ ਸੁਬਰਾਮਣੀਅਮ ਦੀ ਏਅਰਫਲੋਟ ਓਪਨ ਸ਼ਤਰੰਜ ਟੈਰਨਾਮੈਂਟ ਵਿਚ ਸ਼ਾਨਦਾਰ ਮੁਹਿੰਮ ਰੋਕ ਦਿੱਤੀ ਹੈ। ਐਤਵਾਰ ਨੂੰ 51 ਚਾਲਾਂ ਤਕ ਚੱਲੀ ਬਾਜ਼ੀ ਵਿਚ ਜਿੱਤ ਨਾਲ ਮਾਮੇਦੋਵ 4.5 ਅੰਕਾਂ ਦੇ ਨਾਲ ਸਿੰਗਲ ਬੜ੍ਹਤ 'ਤੇ ਪਹੁੰਚ ਗਿਆ। ਮਾਮੇਦੋਵ ਨੇ 13 ਸਾਲਾਂ ਭਾਰਤੀ ਨੂੰ ਹਰਾਉਣ ਲਈ ਆਪਣੇ ਤਜ਼ਰਬੇ ਦੀ ਵਰਤੋਂ ਕੀਤੀ। ਭਾਰਤੀ ਖਿਡਾਰੀ ਨੇ ਪਿਹਲੇ ਚਾਰ ਦੌਰ ਵਿਚ 2 ਗ੍ਰੈਂਡਮਾਸਟਰ ਨੂੰ ਹਰਾਇਆ। ਉਸ ਨੇ ਪਿਛਲੇ ਦੌਰ ਵਿਚ ਚੀਨੀ ਗ੍ਰੈਂਡਮਾਸਟਰ ਜਿਆਂਚੋ ਝੋਊ ਅਤੇ ਉਸ ਤੋਂ ਪਹਿਲਾਂ ਦੂਜਾ ਦਰਜਾ ਪ੍ਰਾਪਤ ਗੈਬ੍ਰਿਅਲ ਸਰਗੀਸਿਅਨ ਨੂੰ ਹਰਾਇਆ ਸੀ। ਅਮਰੀਕਾ ਦੇ ਗ੍ਰੈਂਡਮਾਸਟਰ ਮੈਨੁਏਲ ਪੇਟ੍ਰੋਸੀਅਨ ਨੇ ਭਾਰਤ ਦੇ ਐੱਸ. ਪੀ. ਸੇਤੂਰਮਨ ਨੂੰ ਹਰਾਇਆ, ਜਿਸ ਨਾਲ ਉਹ 4 ਅੰਕ ਲੈ ਕੇ ਦੂਜੇ ਸਥਾਨ 'ਤੇ ਪਹੁੰਚ ਗਿਆ। ਭਾਰਤ ਦੇ ਸੁਬਰਾਮਣੀਅਮ, ਬੀ. ਅਧਿਬਾਨ ਅਤੇ ਅਰਵਿੰਦ ਚਿਦੰਬਰਮ ਤਿੰਨਾਂ ਦੇ ਬਰਾਬਰ 3.5 ਅੰਕ ਹਨ ਅਤੇ ਉਹ 13 ਹੋਰ ਖਿਡਾਰੀਆਂ ਦੇ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹੈ।