ਮਮਤਾ ਤੇ ਹਸੀਨਾ ਦੋਵੇਂ ਇਕੱਠੇ ਵਜਾਉਣਗੀਆਂ ਈਡਨ ''ਚ ਘੰਟੀ

11/08/2019 11:19:04 PM

ਕੋਲਕਾਤਾ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 22 ਤੋਂ 26 ਨਵੰਬਰ ਨੂੰ ਭਾਰਤ ਦੇ ਪਹਿਲੇ ਡੇ-ਨਾਈਟ ਟੈਸਟ ਮੈਚ 'ਚ ਘੰਟੀ ਵਜਾ ਕੇ ਮੈਚ ਦੀ ਸ਼ੁਰੂਆਤ ਕਰਨਗੀਆਂ। ਬੰਗਾਲ ਕ੍ਰਿਕਟ ਸੰਘ (ਕੈਬ) ਦੇ ਸਕੱਤਰ ਅਭੀਸ਼ੇਕ ਡਾਲਮੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੋਵਾਂ ਟੈਸਟ ਦੇ ਪਹਿਲੇ ਦਿਨ ਘੰਟੀ ਵਜਾਉਣ ਦੇ ਸਮਾਰੋਹ 'ਚ ਹੋਣਗੀਆਂ। ਕੈਬ ਕਈ ਭਾਰਤੀ ਖਿਡਾਰੀਆਂ ਨੂੰ ਇਸ ਮੌਕੇ 'ਤੇ ਸਨਮਾਨਿਤ ਕਰੇਗਾ, ਜਿਸ 'ਚ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਓਲੰਪਿਕ ਚੈਂਪੀਅਨ ਅਭਿਨਵ ਬਿੰਦਰਾ, ਟੈਨਿਸ ਸਟਾਰ ਸਾਨੀਆ ਮਿਰਜ਼ਾ, ਵਿਸ਼ਵ ਬੈਡਮਿੰਟਨ ਚੈਂਪੀਅਨ ਪੀ. ਵੀ. ਸਿੰਧੂ ਤੇ ਐੱਮ. ਸੀ. ਮੈਰੀਕੋਮ ਮੌਜੂਦ ਹਨ।

Gurdeep Singh

This news is Content Editor Gurdeep Singh