ਮਲਿੰਗਾ ਨੇ ਵਰਲਡ ਕੱਪ ''ਚ ਬਣਾਇਆ ਤੇਜ਼ ਅਰਧ ਸੈਂਕੜਾਂ, ਤੋੜਿਆ ਮੈਗ੍ਰਾ-ਮੁਰਲੀਧਰਨ ਦਾ ਰਿਕਾਰਡ

06/22/2019 12:36:59 PM

ਸਪੋਰਸਟ ਡੈਸਕ— ਐਂਜੇਲੋ ਐਥਿਊਜ ਦੇ ਅਰਧ ਸੈਂਕੜੇ ਤੋਂ ਬਾਅਦ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਸ਼ਾਨਦਾਰੀ ਗੇਂਦਬਾਜ਼ੀ ਦੇ ਦਮ 'ਤੇ ਸ਼੍ਰੀਲੰਕਾ ਨੇ ਵਰਲਡ ਕੱਪ 'ਚ ਘੱਟ ਸਕੋਰ ਵਾਲੇ ਮੈਚ 'ਚ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਇੰਗਲੈਂਡ ਨੂੰ ੲਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਦਾਖਲ ਦੀਆਂ ਉਮੀਦਾ ਨੂੰ ਬਰਕਰਾਰ ਰੱਖਿਆ। ਅਜਿਹੇ 'ਚ ਮੈਚ ਮਲਿੰਗਾ ਨੇ ਵਰਲਡ ਕੱਪ 'ਚ ਸਭ ਤੋਂ ਤੇਜ 50 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਬਣ ਗਏ ਹਨ। ਉਥੇ ਹੀ ਆਸਟਰੇਲੀਆ ਦੇ ਦਿੱਗਜ ਗਲੇਨ ਮੈਗ੍ਰਾ ਤੇ ਮੁਥੇਆ ਮੁਰਲੀਧਰਨ ਨੂੰ ਵੀ ਪਿੱਛੇ ਛੱਡ ਦਿੱਤਾ।
ਇਨ੍ਹਾਂ ਦੋਨਾਂ ਦੀ ਦਿੱਗਜ ਗੇਂਦਬਾਜ਼ਾਂ ਨੇ 30 ਮੈਚਾਂ 'ਚ 50 ਵਿਕਟਾਂ ਹਾਸਲ ਕੀਤੀਆਂ ਸਨ ਜਦ ਕਿ ਮਲਿੰਗਾ ਨੇ ਇਹ ਕਾਰਨਾਮਾ ਸਿਰਫ 26 ਮੈਚਾਂ 'ਚ ਹੀ ਕਰ ਵਿਖਾਇਆ। ਇੰਗਲੈਂਡ ਖਿਲਾਫ ਮੈਚ 'ਚ ਮਲਿੰਗਾ ਨੇ ਪਾਰੀ ਦੇ 33ਵੇਂ ਓਵਰ 'ਚ ਜੋਸ ਬਟਲਰ (10) ਨੂੰ ਐੱਲ ਬੀ ਡਬਲਿਯੂ ਆਊਟ ਕਰਦੇ ਹੀ ਇਸ ਅੰਕੜੇ ਪਾ ਲਿਆ। ਮੈਚ 'ਚ ਮਲਿੰਗਾ ਨੇ ਜੇਮਸ ਵਿੰਸ(14)  ਜਾਨੀ ਬੇਨਸਟਰੋ (0) ਜੋ ਰੂਟ (57) ਤੇ ਜੋਸ ਬਟਲਰ (10) ਦੀਆਂ ਵਿਕਟਾਂ ਆਪਣੀ ਝੋਲੀ 'ਚ ਪਾਈਆਂ।