ਵਨ ਡੇ ਤੋਂ ਸੰਨਿਆਸ ਲੈ ਚੁੱਕੇ ਮਲਿੰਗਾ ਦੇ ਹੱਥ ਲੱਗੀ ਸ਼੍ਰੀਲੰਕਾਈ ਟੀ20 ਟੀਮ ਦੀ ਕਪਤਾਨੀ

08/24/2019 10:18:46 PM

ਕੋਲੰਬੋ— ਅਨੁਭਵੀ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਇਕ ਸਤੰਬਰ ਤੋਂ ਪਾਲੇਕੇਲੇ 'ਚ ਨਿਊਜ਼ੀਲੈਂਡ ਵਿਰੁੱਧ ਸ਼ੁਰੂ ਹੋਣ ਵਾਲੀ 3 ਮੈਚਾਂ ਦੀ ਟੀ-20 ਸੀਰੀਜ਼ 'ਚ ਸ਼੍ਰੀਲੰਕਾਈ ਟੀਮ ਦੀ ਅਗਵਾਈ ਕਰੇਗਾ। ਸ਼੍ਰੀਲੰਕਾ ਦੇ ਸਾਬਕਾ ਕਪਤਾ ਐਂਜੇਲੋ ਮੈਥਿਊ ਤੇ ਆਲ ਰਾਊਂਡਰ ਤਿਸਾਰਾ ਪਰੇਰਾ ਨੂੰ ਟੀਮ 'ਚ ਸ਼ਾਮਿਲ ਨਹੀਂ ਕੀਤਾ ਹੈ। ਨਿਰੋਸ਼ਨ ਡਿਕਵੇਲਾ ਨੂੰ 15 ਮੈਂਬਰੀ ਟੀਮ 'ਚ ਉਪ ਕਪਤਾਨ ਚੁਣਿਆ ਗਿਆ ਹੈ।
ਟੀਮ ਇਸ ਪ੍ਰਕਾਰ ਹੈ—
ਲਸਿਥ ਮਲਿੰਗਾ (ਕਪਤਾਨ), ਨਿਰੋਸ਼ਨ ਡਿਕਵੇਲਾ, ਅਵਿਸ਼ਕਾ ਫਰਨਾਡੋ, ਕੁਸਾਲ ਪਰੇਰਾ, ਧਨੁਸ਼ਕਾ ਗੁਣਤਿਲਕ, ਕੁਸਾਲ ਮੇਂਡਿਸ, ਸ਼ੇਹਾਨ ਜੈਸੂਰੀਆ, ਦਾਸੁਨ ਸ਼ਨਾਕਾ, ਵਨਿੰਡੁ ਹਸਾਰੰਗਾ, ਅਕਿਲਾ ਧਨੰਜੈ, ਲਛਣ ਸੰਦਾਨਕ, ਇਸੁਰੂ ਉਦਾਨਾ, ਕਾਸੁਨ ਰਜਿਤਾ, ਲਾਹਿਰੂ ਕੁਮਾਰਾ ਤੇ ਲਾਹਿਰੂ ਮਦੁਸ਼ਨਾਕਾ।

Gurdeep Singh

This news is Content Editor Gurdeep Singh