ਕਪਤਾਨੀ ਤੋਂ ਹਟਾਏ ਗਏ ਮਲਿੰਗਾ ਨੂੰ ਵਿਸ਼ਵ ਕੱਪ ਟੀਮ ''ਚ ਮਿਲੀ ਜਗ੍ਹਾ

04/18/2019 6:13:26 PM

ਕੋਲੰਬੋ : ਕਪਤਾਨ ਦੇ ਤੌਰ 'ਤੇ ਹਟਾਏ ਗਏ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੂੰ ਵਿਸ਼ਵ ਕੱਪ ਲਈ ਸ਼੍ਰੀਲੰਕਾ ਦੀ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਮਲਿੰਗਾ ਦੀ ਜਗ੍ਹਾ ਟੈਸਟ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਕਮਾਨ ਸੌਂਪੀ ਗਈ ਹੈ ਜਿਸ ਨੇ 2015 ਵਿਸ਼ਵ ਕੱਪ ਤੋਂ ਵਨ ਡੇ ਕ੍ਰਿਕਟ ਨਹੀਂ ਖੇਡਿਆ। ਸ਼੍ਰੀਲੰਕਾ ਕ੍ਰਿਕਟ ਦੇ ਮੁਖੀ ਸ਼ੰਮੀ ਸਿਲਵਾ ਨੇ ਟੀਮ ਦਾ ਐਲਾਨ ਕਰਦਿਆਂ ਕਿਹਾ, ''ਸਾਨੂੰ ਉਮੀਦ ਹੈ ਕਿ ਉਹ ਦੇਸ਼ ਲਈ ਖੇਡੇਗਾ।'' ਅਜਿਹੇ ਕਿਆਸ ਸੀ ਕਿ ਕਪਤਾਨੀ ਖੋਹਣ ਤੋਂ ਬਾਅਦ ਉਹ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਚੋਣ ਕਮੇਟੀ ਦੇ ਮੁਖੀ ਅਸਾਂਥਾ ਡਿਮੇਲ ਨੇ ਕਿਹਾ, ''ਮੈਂ ਫੋਨ 'ਤੇ ਉਸ ਨਾਲ ਗੱਲ ਕੀਤੀ ਹੈ ਅਤੇ ਉਸ ਨੂੰ ਕਾਰਣ ਵੀ ਦੱਸੇ ਹਨ।'' ਸ਼੍ਰੀਲੰਕਾ ਨੂੰ ਵਿਸ਼ਵ ਕੱਪ ਵਿਚ ਪਹਿਲਾ ਮੈਚ ਇਕ ਜੂਨ ਨੂੰ ਨਿਊਜ਼ੀਲੈਂਡ ਖਿਲਾਫ ਖੇਡਣਾ ਹੈ। ਸ਼੍ਰੀਲੰਕਾ ਦੀ ਵਿਸ਼ਵ ਕੱਪ ਟੀਮ ਵਿਚ ਕਰੁਣਾਰਤਨੇ ਤੋਂ ਇਲਾਵਾ ਜੀਵਨ ਮੇਂਡਿਸ, ਮਿਲਿੰਦਾ ਸਿਰਿਵਰਧਨੇ, ਜੈਫਰੀ ਵੇਂਡਰਸੇ ਦੀ ਵੀ ਵਾਪਸੀ ਹੋਈ ਹੈ। ਵਿਸ਼ਵ ਕੱਪ ਲਈ ਸ਼੍ਰੀਲੰਕਾ ਟੀਮ ਇਸ ਤਰ੍ਹਾਂ ਹੈ : ਦਿਮੁਥ ਕਰੁਣਾਰਤਨੇ (ਕਪਤਾਨ), ਲਸਿਥ ਮਲਿੰਗਾ, ਐਂਜਲੋ ਮੈਥਿਯੂ, ਤਿਸਾਰਾ ਪਰੇਰਾ, ਕੁਸਾਲ ਜਨਿਥ ਪਰੇਰਾ, ਧਨੰਨਜਯ ਡਿਸਿਲਵਾ, ਕੁਸਾਲ ਮੇਂਡਿਸ, ਇਸੁਰੂ ਉਦਾਨਾ, ਮਿਲਿੰਦਾ ਸਿਰਿਵਰਧਨੇ, ਅਵਿਸ਼ਕਾ ਮੈਂਡਿਸ, ਲਾਹਿਰੂ ਤਿਰਿਮੰਨੇ, ਜੈਫਰੀ ਵੇਂਡਰਸੇ, ਨੁਵਾਨ ਪ੍ਰਦੀਪ ਅਤੇ ਸੁਰੰਗਾ ਲਕਮਲ।