ਮਲਿਕਾ ਹਾਂਡਾ ਨੇ FIDE ਡੈਫ ਬਲਿਟਜ਼ ਓਲੰਪੀਆਡ 'ਚ ਜਿੱਤਿਆ ਚਾਂਦੀ ਦਾ ਤਮਗਾ

07/14/2018 4:56:43 PM

ਜਲੰਧਰ— ਇੰਗਲੈਂਡ ਦੇ ਮੈਨਚੈਸਟਰ 'ਚ ਆਯੋਜਿਤ ਐੱਫ.ਆਈ.ਡੀ.ਈ. ਡੈਫ ਬਲਿਟਜ਼ ਓਲੰਪੀਆਡ 'ਚ ਮਲਿਕਾ ਹਾਂਡਾ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਮੈਨਚੈਸਟਰ 'ਚ ਹੋਈ ਇਸ ਪ੍ਰਤੀਯੋਗਿਤਾ ਦੇ ਦੌਰਾਨ ਮਲਿਕਾ ਨੇ 11 ਰਾਊਂਡ 'ਚ 5.5 ਦਾ ਸਕੋਰ ਬਣਾ ਕੇ ਚੈੱਕ ਰਿਪਬਲਿਕ ਦੀ ਰਿਵੋਵਾ ਅੰਨਾ ਨੂੰ ਹਰਾਇਆ। ਪ੍ਰਤੀਯੋਗਿਤਾ 'ਚ ਦੁਨੀਆ ਭਰ ਦੇ ਕੁੱਲ 64 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਸੀ। ਮਲਿਕਾ ਨੇ ਚਾਂਦੀ ਦਾ ਤਮਗਾ ਪ੍ਰਾਪਤ ਕਰਕੇ ਆਪਣੀ ਰੇਟਿੰਗ 'ਚ 27 ਪੁਆਇੰਟ ਦਾ ਵਾਧਾ ਕਰਦੇ ਹੋਏ 1291 ਅੰਕ ਬਣਾ ਲਏ ਹਨ।

ਮਲਿਕਾ ਦੀਆਂ ਪ੍ਰਾਪਤੀਆਂ
ਮਲਿਕਾ ਨੇ 2015 'ਚ ਹੋਈ ਏਸ਼ੀਅਨ ਵੁਮੈੱਨ ਓਪਨ ਬਲਿਟਜ਼ ਚੈਂਪੀਅਨਸ਼ਿਪ 'ਚ ਸੋਨੇ ਅਤੇ ਚਾਂਦੀ ਤਮਗੇ ਜਿੱਤੇ ਸਨ। ਇਸ ਤੋਂ ਬਾਅਦ 2016 'ਚ ਵਰਲਡ ਓਪਨ ਡੈਫ 'ਚ ਉਨ੍ਹਾਂ ਨੇ ਸੋਨੇ ਅਤੇ ਬਲਿਟਜ਼ 'ਚ ਚਾਂਦੀ ਦੇ ਤਮਗੇ ਜਿੱਤੇ ਸਨ। ਇਸ ਸਾਲ ਉਹ ਵਰਲਡ ਚੈਂਪੀਅਨ ਵੀ ਬਣੀ। 2017 'ਚ ਉਨ੍ਹਾਂ ਨੇ ਏਸ਼ੀਅਨ ਡਿਸੇਬਲਡ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਿਆ।


ਮਲਿਕਾ ਦੇ ਕੋਚ ਨੇ ਦੱਸਿਆ ਕਿ ਮਲਿਕਾ ਨਾਰਮਲ ਕੈਟੇਗਰੀ 'ਚ ਵੀ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਲਿਕਾ ਨੂੰ ਮੌਕਾ ਮਿਲੇ ਤਾਂ ਉਹ ਦੇਸ਼ ਦਾ ਨਾਂ ਰੌਸ਼ਨ ਕਰ ਸਕਦੀ ਹੈ।