ਕੋਚ ਦੇ ਤੌਰ ''ਤੇ ਪਾਕਿ ਕ੍ਰਿਕਟ ''ਚ ਵਾਪਸੀ ਕਰਨਾ ਚਾਹੁੰਦੈ ਮਲਿਕ

04/22/2020 11:04:13 PM

ਲਾਹੌਰ— ਪਾਕਿਸਤਾਨ ਦੇ ਸਾਬਕਾ ਕਪਤਾਨ ਸਲੀਮ ਮਲਿਕ ਨੇ ਕਿਹਾ ਹੈ ਕਿ ਉਸ ਨੂੰ ਵੀ ਦੂਜਾ ਮੌਕਾ ਮਿਲਣਾ ਚਾਹੀਦਾ ਹੈ ਤੇ ਉਹ ਦੇਸ਼ ਦੀ ਕ੍ਰਿਕਟ ਦੀ ਮਦਦ ਕਰਨਾ ਚਾਹੁੰਦੇ ਹਨ। ਮਲਿਕ ਨੂੰ ਸਾਲ 2000 'ਚ ਮੈਚ ਫਿਕਸਿੰਗ ਕਾਰਨ ਜ਼ਿੰਦਗੀ ਭਰ ਲਈ ਪਾਬੰਦੀ ਲਗਾ ਦਿੱਤੀ ਸੀ। ਲਾਹੌਰ ਦੀ ਅਦਾਲਤ ਨੇ ਹਾਲਾਂਕਿ 2008 'ਚ ਉਸ ਤੋਂ ਪਾਬੰਦੀ ਹਟਾ ਦਿੱਤੀ ਸੀ। ਉਸ ਨੇ ਪਾਕਿਸਤਾਨ ਦੇ ਲਈ 103 ਟੈਸਟ ਤੇ 283 ਵਨ ਡੇ ਮੈਚ ਖੇਡੇ ਹਨ। ਪਾਕਿਸਤਾਨ ਮੀਡੀਆ 'ਚ ਜਾਰੀ ਮਲਿਕ ਦੇ ਬਿਆਨ ਅਨੁਸਾਰ ਮੈਨੂੰ ਕ੍ਰਿਕਟ ਦੁਬਾਰਾ ਸ਼ੁਰੂ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਪਾਕਿਸਤਾਨ ਕ੍ਰਿਕਟ ਬੋਰਡ ਮੈਨੂੰ ਨੌਜਵਾਨ ਖਿਡਾਰੀਆਂ ਦੀ ਜ਼ਿੰਮੇਦਾਰੀ ਦਿੰਦਾ ਹੈ ਤਾਂ ਮੈਂ ਕਿਸੇ ਵੀ ਪੱਧਰ 'ਤੇ ਕੋਚਿੰਗ ਕਰਨ ਲਈ ਤਿਆਰ ਹਾਂ।
ਮਲਿਕ ਨੇ ਕਿਹਾ ਕਿ ਅਦਾਲਤ ਨੇ ਉਸ ਨੂੰ 2008 'ਚ ਕਲੀਨ ਚਿੱਟ ਦੇ ਦਿੱਤੀ, ਬਾਵਜੂਦ ਇਸਦੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਉਸ ਨੂੰ ਨਜ਼ਰ ਅੰਦਾਜ਼ ਕਰ ਰੱਖਿਆ ਹੈ। ਜਦਕਿ ਮੁਹੰਮਦ ਆਮਿਰ, ਸਲਮਾਨ ਭੱਟ ਤੇ ਸ਼ਰਜੀਲ ਇਮਾਮ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) 'ਚ ਖੇਡਣ ਦੀ ਮੰਜੂਰੀ ਦੇ ਦਿੱਤੀ ਗਈ ਹੈ। ਆਮਿਰ ਤਾਂ ਪਾਕਿਸਤਾਨ ਦੇ ਲਈ ਟੈਸਟ ਤੋਂ ਇਲਾਵਾ ਸਾਰੇ ਸਵਰੂਪਾਂ 'ਚ ਖੇਡ ਰਹੇ ਹਨ ਕਿਉਂਕਿ ਟੈਸਟ ਤੋਂ ਉਹ ਸੰਨਿਆਸ ਲੈ ਚੁੱਕੇ ਹਨ।


Gurdeep Singh

Content Editor

Related News