ਸਿਰਫ 10 ਗੇਂਦਾਂ ''ਚ ਹੀ ਜਿੱਤ ਗਿਆ ਮਲੇਸ਼ੀਆ

10/10/2018 12:04:21 AM

ਜਲੰਧਰ— ਕੁਆਲਾਲੰਪੁਰ ਵਿਚ ਚੱਲ ਰਹੇ ਆਈ. ਸੀ. ਸੀ. ਵਿਸ਼ਵ ਟੀ-20 ਏਸ਼ੀਆ ਰੀਜਨ ਕੁਆਲੀਫਾਇਰ-ਬੀ ਦੇ 15ਵੇਂ ਮੈਚ ਵਿਚ ਮਿਆਂਮਾਰ ਤੇ ਮਲੇਸ਼ੀਆ ਵਿਚਾਲੇ ਟੀ-20 ਇਤਿਹਾਸ ਦਾ ਸਭ ਤੋਂ ਛੋਟਾ ਮੈਚ ਖੇਡਿਆ ਗਿਆ। ਦਰਅਸਲ, ਮੀਂਹ ਪ੍ਰਭਾਵਿਤ ਮੈਚ ਵਿਚ ਪਹਿਲਾਂ ਖੇਡਦੇ ਹੋਏ ਮਿਆਂਮਾਰ ਦੀ ਟੀਮ 10.1 ਓਵਰਾਂ ਵਿਚ 8 ਵਿਕਟਾਂ ਗੁਆ ਕੇ ਸਿਰਫ 9 ਦੌੜਾਂ ਹੀ ਬਣਾ ਸਕੀ। ਮਿਆਂਮਾਰ ਦੇ 7 ਬੱਲੇਬਾਜ਼ ਤਾਂ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਮੀਂਹ ਤੋਂ ਬਾਅਦ ਜਦੋਂ ਮੈਚ ਸ਼ੁਰੂ ਹੋਇਆ ਤਾਂ ਮਲੇਸ਼ੀਆ ਨੂੰ ਡਕਵਰਥ ਲੂਈਸ ਨਿਯਮ ਤਹਿਤ 8 ਓਵਰਾਂ ਵਿਚ 6 ਦੌੜਾਂ ਦਾ ਟੀਚਾ ਮਿਲਿਆ। ਇਸ ਟੀਚੇ ਨੂੰ ਉਸ ਨੇ ਸਿਰਫ 10 ਗੇਂਦਾਂ ਵਿਚ ਹੀ ਹਾਸਲ ਕਰ ਲਿਆ।
6 ਦੌੜਾਂ ਦਾ ਪਿੱਛਾ ਕਰਦਿਆਂ ਮਲੇਸ਼ੀਆ ਨੇ ਵੀ ਗੁਆਈਆਂ 2 ਵਿਕਟਾਂ
ਡਕਵਰਥ ਲੂਈਸ ਨਿਯਮ ਤਹਿਤ ਮਲੇਸ਼ੀਆ ਨੂੰ ਜਿਹੜਾ 8 ਓਵਰਾਂ ਵਿਚ 6 ਦੌੜਾਂ ਦਾ ਟੀਚਾ ਮਿਲਿਆ,  ਜਦੋਂ ਉਸਦੇ ਬੱਲੇਬਾਜ਼  ਉਸ ਨੂੰ ਹਾਸਲ ਕਰਨ ਉਤਰੇ ਤਾਂ ਪਹਿਲੇ ਹੀ ਓਵਰ ਵਿਚ ਉਹ ਵੀ 2 ਵਿਕਟਾਂ ਗੁਆ ਬੈਠੇ।  । ਮਿਆਂਮਾਰ ਦੇ ਤੇਜ਼ ਗੇਂਦਬਾਜ਼ ਪਿਯਾਂਗ ਡਾਨੂ ਨੇ ਆਪਣੀ ਪਹਿਲੇ ਓਵਰ ਦੀ ਪਹਿਲੀ ਹੀ ਗੇਂਦ 'ਤੇ ਮਲੇਸ਼ੀਆ ਦੇ ਓਪਨਰ ਅਨਵਰ ਅਰੂਦੀਨ ਨੂੰ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਚੌਥੀ ਗੇਂਦ 'ਤੇ ਸ਼ਫੀਕ ਸ਼ਰੀਫਕੋ ਨੂੰ ਵੀ ਬੋਲਡ ਕਰ ਕੇ ਪਹਿਲੇ ਹੀ ਓਵਰ ਵਿਚ 2 ਵਿਕਟਾਂ ਲੈ ਲਈਆਂ।