ਅੱਤਵਾਦ ਦੀ ਰਾਹ ਛੱਡ ਘਰ ਵਾਪਸੀ ਕਰਨ ਵਾਲੇ ਮਾਜਿਦ ਨੂੰ ਦਿੱਗਜ਼ ਫੁੱਟਬਾਲ ਖਿਡਾਰੀ ਭੂਟੀਆ ਦਾ ਖੁੱਲਾ ਆਫਰ

11/19/2017 12:49:34 AM

ਨਵੀਂ ਦਿੱਲੀ— ਖੁੰਖਾਰ ਅੱਤਵਾਦੀ ਸੰਗਠਨ ਲਸ਼ਕਰ-ਏ-ਤੈਇਬਾ 'ਤ ਸ਼ਾਮਲ ਹੋਣ ਤੋਂ ਬਾਅਗ ਵਾਪਸੀ ਕਰਨ ਵਾਲ  ਕਾਲਜ਼ ਦੇ ਵਿਦਿਆਰਥੀ ਅਤੇ ਫੁੱਟਬਾਲ ਖਿਡਾਰੀ ਮਾਜਿਦ ਅਰਸ਼ਿਦ ਖਾਨ ਨੂੰ ਭਾਰਤ ਦੇ ਦਿੱਗਜ਼ ਫੁੱਟਬਾਲਰ ਰਹੇ ਬਾਇਚੁੰਗ ਭੂਟੀਆ ਨੇ ਦਿੱਲੀ ਸਥਿਤ ਆਪਣੇ ਬੀ. ਬੀ. ਐੱਫ. ਸਕੂਲ 'ਚ ਸਿਖਲਾਈ ਲੈਣ ਦਾ ਖੁਲਾਸਾ ਕੀਤਾ।
ਉਸ ਨੇ ਕਿਹਾ ਕਿ ਉਹ ਮਾਜਿਦ ਦੀ ਖਬਰ ਪੜ੍ਹ ਕੇ ਬੇਹੱਦ ਚਿੰਤਾ 'ਚ ਰਿਹਾ ਅਤੇ ਜੰਮੂ-ਕਸ਼ਮੀਰ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਇਸ ਬਾਰੇ ਗੱਲ ਕੀਤੀ। ਭੂਟੀਆ ਨੇ ਕਿਹਾ ਕਿ ਉਸ ਨੇ ਜੰਮੂ-ਕਸ਼ਮੀਰ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਮਾਜਿਦ ਨਾਲ ਸੰਪਰਕ ਕਰਨ ਅਤੇ ਉਸ ਦੇ ਆਫਰ ਨਾਲ ਜਾਣੂ ਕਰਵਾਉਣ ਲਈ ਕਿਹਾ ਹੈ।
ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਭੂਟਿਆ ਨੇ ਟਵੀਟ ਕੀਤਾ ਹੈ ਕਿ ਮੈਂ ਇਸ ਖਬਰ (ਮਾਜਿਦ ਦੀ ਖਬਰ) ਨੂੰ ਪੜ੍ਹ ਕੇ ਕਾਫੀ ਚਿੰਤਾ 'ਚ ਹੋਇਆ ਅਤੇ ਮੈਂ ਮਾਜਿਦ ਨਾਲ ਸੰਪਰਕ ਕਰਨ ਅਤੇ ਆਪਣੇ ਆਫਪ ਤੋਂ ਜਾਣੂ ਕਰਵਾਉਣ ਲਈ ਜੰਮੂ-ਕਸ਼ਮੀਰ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਗੱਲਬਾਤ ਕੀਤੀ।
ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਵੀ ਟਵੀਟ ਕੀਤਾ। ਉਸ ਨੇ ਕਿਹਾ ਇਹ ਜਾਣ ਕੇ ਖੁਸ਼ੀ ਹੋਈ ਕਿ ਨੌਜਵਾਨ ਕਸ਼ਮੀਰੀ ਫੁੱਟਬਾਲਰ ਮਾਜਿਦ ਖਾਨ ਜੋ ਲਸ਼ਕਰ-ਏ-ਤੈਇਬਾ ਨਾਲ ਜੁੜਿਆ ਸੀ ਉਹ ਅੱਤਵਾਦੀ ਸੰਗਠਨ ਛੱਡ ਵਾਪਸ ਆ ਗਿਆ ਹੈ। ਇਸ ਨਾਲ ਵਧੀਆ ਸੋਚ ਦੀ ਜਿੱਤ ਹੋਈ।
ਪਤਾ ਲੱਗ ਗਿਆ ਕਿ ਜੰਮੂ-ਕਸ਼ਮੀਰ ਦੇ ਫੁੱਟਬਾਲ ਖਿਡਾਰੀ ਮਾਜਿਦ ਅਰਸ਼ਿਕ ਖਾਨ ਨੇ ਆਪਣੀ ਮਾਂ ਆਸ਼ਿਆ ਬੇਗਮ ਦੀ ਪੁਕਾਰ 'ਤੇ ਅੱਤਵਾਦ ਦੀ ਰਾਹ ਛੱਡ ਕੇ ਘਰ ਵਾਪਸੀ ਕੀਤੀ ਹੈ। ਅੱਤਵਾਦ ਦੇ ਅੱਗੇ ਉਸ ਦੀ ਮਾਂ ਦੀ ਪਿਆਰ ਜਿੱਤ ਗਿਆ।  ਹਾਲਾਂਕਿ ਇਸ 'ਤੇ ਲਸ਼ਕਰ-ਏ-ਤੈਇਬਾ ਦੇ ਸਰਗਨਾ ਮਹਿਮੂਦ ਸ਼ਾਹ ਦਾ ਕਹਿਣਾ ਹੈ ਕਿ ਮਾਜਿਦ ਨੂੰ ਉਸ ਦੀ ਮਾਂ ਦੀ ਅਪੀਲ 'ਤੇ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।
ਲਸ਼ਕਰ-ਏ-ਤੈਇਬਾ ਦੇ ਬੁਲਾਰੇ ਅਬਦੁੱਲਾ ਗਜਨਵੀ ਨੇ ਦੋਸ਼ ਲਗਾਇਆ ਕਿ ਭਾਰਤੀ ਸੁਰੱਖਿਆ ਬਲਾਂ ਨੇ ਮਾਜਿਦ ਅਰਸ਼ਿਦ ਖਾਨ ਦੇ ਪਰਿਵਾਰ ਵਾਲਿਆਂ ਨੂੰ ਧਮਕਾਇਆ, ਜਿਸ ਦੇ ਚਲਦੇ ਮਾਂ ਨੇ ਘਰ ਵਾਪਸੀ ਦੀ ਅਪੀਲ ਕੀਤੀ।


ਦੋਸਤਾ ਦੇ ਮਾਰੇ ਜਾਣ ਤੋਂ ਬਾਅਦ ਚੁੱਕਿਆ ਇਹ ਕਦਮ
ਸ਼ੁੱਕਰਵਾਰ ਤੜਕੇ ਅਰਸ਼ਿਦ ਖਾਨ ਨੂੰ ਕਿਸੇ ਅਣਜਾਣ ਸਥਾਨ 'ਤੇ ਲਿਜਾਇਆ ਗਿਆ, ਮੰਨਿਆ  ਜਾ ਰਿਹਾ ਹੈ ਇਕ ਹਮਲੇ 'ਚ ਆਪਣੇ ਦੋਸਤਾ ਦੇ ਮਾਰੇ ਜਾਣ ਤੋਂ ਬਾਅਦ ਉਹ ਅੱਤਵਾਦ ਦੀ ਰਾਹ 'ਤੇ ਚੱਲ ਪਿਆ ਸੀ। ਉਹ ਦੱਖਣੀ ਕਸ਼ਮੀਰ ਦੇ ਅਨੰਤਨਾਗ 'ਚ ਆਪਣੀ ਸਥਾਨਕ ਫੁੱਟਬਾਲ ਟੀਮ 'ਚ ਗੋਲਕੀਪਰ ਸੀ।

ਪੁਲਸ ਨੇ ਪਰਿਵਾਰ 'ਤੇ ਬਣਾਇਆ ਸੀ ਦਬਾਅ
ਪੁਲਸ ਅਰਸ਼ਿਦ ਖਾਨ ਦੀ ਘਰ ਵਾਪਸੀ ਦੇ ਲਈ ਉਸ 'ਤੇ ਦਬਾਅ ਬਣਾਉਣ ਲਈ ਉਸ ਦੇ ਦੋਸਤਾਂ ਅਤੇ ਪਰਿਵਾਰ ਦੇ ਮੈਂਬਰਾਂ ਦੇ ਸੰਪਰਕ 'ਚ ਸੀ। ਉਸ ਨੇ ਆਪਣੇ ਮਾਤਾ-ਪਿਤਾ ਅਤੇ ਜੰਮੂ-ਕਸ਼ਮੀਰ ਪੁਲਸ ਦੀ ਅਪੀਲ ਤੋਂ ਬਾਅਦ ਸਿਰੰਡਰ ਕਰ ਦਿੱਤਾ। ਉਸ ਦੇ ਮਾਤਾ-ਪਿਤਾ ਨੇ ਟੈਲੀਵਿਜਨ ਅਤੇ ਸੋਸ਼ਲ ਮੀਡੀਆ 'ਤੇ ਜਾ ਕੇ ਉਸ ਨਾਲ ਸਿਰੰਡਰ ਕਰਨ ਲਈ ਕਿਹਾ ਸੀ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ 'ਚ ਉਸ ਦੀ ਮਾਂ ਰੋ ਰਹੀ ਹੈ ਅਤੇ ਉਸ ਤੋਂ ਘਰ ਵਾਪਸੀ ਦੀ ਅਪੀਲ ਕਰ ਰਹੀ ਹੈ।