ਹਾਲਾਤਾਂ ਨਾਲ ਤਾਲਮੇਲ ਬਿਠਾਉਣ ’ਤੇ ਮੁੱਖ ਫੋਕਸ : ਅਰਸ਼ਦੀਪ

09/30/2022 12:47:04 PM

ਤਿਰੂਵਨੰਤਪੁਰਮ (ਭਾਸ਼ਾ)– ਭਾਰਤ ਦੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਕਹਿਣਾ ਹੈ ਕਿ ਆਸਟ੍ਰੇਲੀਆ ’ਚ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਖੁਦ ਨੂੰ ਹਾਲਾਤ ਦੇ ਅਨੁਕੂਲ ਬਣਾਉਣਾ ਉਨ੍ਹਾਂ ਦਾ ਮੁੱਖ ਫੋਕਸ ਹੈ। ਟੀ-20 ਵਿਸ਼ਵ ਕੱਪ 16 ਅਕਤੂਬਰ ਤੋਂ 13 ਨਵੰਬਰ ਤੱਕ ਆਸਟਰੇਲੀਆ ’ਚ ਖੇਡਿਆ ਜਾਵੇਗਾ ਤੇ ਅਰਸ਼ਦੀਪ ਨੇ ਕਿਹਾ ਕਿ ਭਾਰਤੀ ਗੇਂਦਬਾਜ਼ ਉੱਥੇ ਸਖ਼ਤ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹਨ। ਏਸ਼ੀਆ ਕੱਪ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ਮੈਚ ’ਚ ਸ਼ਾਨਦਾਰ ਵਾਪਸੀ ਕਰਨ ਵਾਲੇ ਇਸ 22 ਸਾਲਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਸਾਡੀ ਟੀਮ ਦਾ ਮੁੱਖ ਟੀਚਾ ਹਾਲਾਤਾਂ ਨਾਲ ਤਾਲਮੇਲ ਬਿਠਾਉਣਾ ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ’ਚ ਚੰਗਾ ਪ੍ਰਦਰਸ਼ਨ ਕਰਨਾ ਹੈ।

ਖੱਬੇ ਹੱਥ ਦਾ ਇਹ ਗੇਂਦਬਾਜ਼ ਅਗਲੇ ਮਹੀਨੇ ਆਈ. ਸੀ. ਸੀ. ਟੂਰਨਾਮੈਂਟ ’ਚ ਡੈੱਥ ਓਵਰਾਂ ’ਚ ਭਾਰਤ ਦਾ ਮੁੱਖ ਗੇਂਦਬਾਜ਼ ਹੋਵੇਗਾ। ਉਸ ਨੂੰ ਏਸ਼ੀਆ ਕੱਪ ਤੋਂ ਬਾਅਦ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਅਨੁਕੂਲਨ ਕੈਂਪ ’ਚ ਭੇਜਿਆ ਗਿਆ ਸੀ, ਜਿਸ ਕਾਰਨ ਉਹ ਆਸਟ੍ਰੇਲੀਆ ਖਿਲਾਫ 3 ਮੈਚਾਂ ਦੇ ਟੀ-20 ’ਚ ਨਹੀਂ ਖੇਡਿਆ ਸੀ। ਅਰਸ਼ਦੀਪ ਨੇ ਕਿਹਾ, “ਪਿਛਲੇ 10 ਦਿਨਾਂ ਦਾ ਉਦੇਸ਼ ਤਾਜ਼ਗੀ ਤੇ ਮਜ਼ਬੂਤਾ ਨਾਲ ​​ਵਾਪਸੀ ਕਰਨਾ ਸੀ ਤੇ ਇਸ ਨਾਲ ਮੈਨੂੰ ਗੇਂਦਬਾਜ਼ੀ ’ਚ ਮਦਦ ਮਿਲੀ। ਮੈਂ ਸੱਚਮੁੱਚ ਤਰੋ-ਤਾਜ਼ਾ ਮਹਿਸੂਸ ਕਰਦਾ ਹਾਂ ਅਤੇ ਮੈਦਾਨ ’ਤੇ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਹਾਂ।’’

cherry

This news is Content Editor cherry