ਮਹੇਸ਼ਵਰੀ ਚੌਹਾਨ ਬਣੀ ਰਾਸ਼ਟਰੀ ਮਹਿਲਾ ਸਕੀਟ ਚੈਂਪੀਅਨ

11/25/2017 8:47:44 AM

ਨਵੀਂ ਦਿੱਲੀ, (ਬਿਊਰੋ)— ਕੌਮਾਂਤਰੀ ਨਿਸ਼ਾਨੇਬਾਜ਼ ਮਹੇਸ਼ਵਰੀ ਚੌਹਾਨ ਇੱਥੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਚਲ ਰਹੀ 61ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ 'ਚ ਮਹਿਲਾ ਸਕੀਟ ਚੈਂਪੀਅਨ ਬਣ ਗਈ। 
ਮਹੇਸ਼ਵਰੀ ਅਤੇ ਪੰਜਾਬ ਦੀ ਗਨੇਮਤ ਸ਼ੇਖੋਂ ਦਾ ਫਾਈਨਲ 'ਚ 50 ਹਿੱਟ ਦੇ ਨਾਲ ਸਕੋਰ ਇਕ ਬਰਾਬਰ ਸੀ ਜਿਸ ਤੋਂ ਬਾਅਦ ਮਹੇਸ਼ਵਰੀ ਨੇ ਸ਼ੂਟਆਫ 'ਚ ਬਾਜ਼ੀ ਮਾਰ ਲਈ। ਗਨੇਮਤ ਨੂੰ ਜੂਨੀਅਰ ਮੁਕਾਬਲੇ 'ਚ ਵੀ ਚਾਂਦੀ ਨਾਲ ਸਬਰ ਕਰਨਾ ਪਿਆ ਸੀ ਜਿੱਥੇ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੀ ਅਰੀਬਾ ਖਾਨ ਨੇ ਫਾਈਨਲ 'ਚ 54-50 ਨਾਲ ਹਰਾਇਆ।


Related News