ਗ੍ਰਾਸਕੋਰਟ ''ਤੇ ਭਾਰਤੀ ਟੈਨਿਸ ਦੇ ਭਵਿੱਖ ''ਤੇ ਭੂਪਤੀ ਨੇ ਦਿੱਤਾ ਇਹ ਬਿਆਨ

11/25/2018 12:00:47 PM

ਨਵੀਂ ਦਿੱਲੀ— ਭਾਰਤੀ ਟੈਨਿਸ ਖਿਡਾਰੀਆਂ ਨੇ ਗ੍ਰਾਸ ਕੋਰਟ 'ਚ ਬੀਤੇ ਕੁਝ ਸਮੇਂ 'ਚ ਹਾਂ ਪੱਖੀ ਨਤੀਜੇ ਹਾਸਲ ਕੀਤੇ ਹਨ। ਇਸ ਦਾ ਫਾਇਦਾ ਭਾਰਤੀ ਖਿਡਾਰੀਆਂ ਨੂੰ ਫਰਵਰੀ 'ਚ ਇਟਲੀ ਦੇ ਖਿਲਾਫ ਮੁਕਾਬਲੇ 'ਚ ਹੋਵੇਗਾ। ਉਕਤ ਗੱਲ ਡੇਵਿਸ ਕੱਪ ਦੇ ਗੈਰ ਦਰਜਾ ਪ੍ਰਾਪਤ ਖਿਡਾਰੀ ਮਹੇਸ਼ ਭੂਪਤੀ ਨੇ ਕਹੀ। ਭੂਪਤੀ ਜੋਕਿ ਇਕ ਪ੍ਰਮੋਸ਼ਨਲ ਈਵੈਂਟ 'ਚ ਪਹੁੰਚੇ ਸਨ, ਨੇ ਕਿਹਾ ਰਾਮਕੁਮਾਰ ਇਸ ਸਾਲ ਨਿਊਪੋਰਟ ਓਪਨ ਦੇ ਫਾਈਨਲ 'ਚ ਪਹੁੰਚੇ, ਪ੍ਰਜਨੇਸ਼ ਨੇ ਡੇਨਿਸ ਸ਼ਾਪੋਵਾਲੋਵ ਨੂੰ ਹਰਾਇਆ। ਇਸ ਨਾਲ ਲਗਦਾ ਹੈ ਕਿ ਗ੍ਰਾਸਕੋਰਟ ਸਾਡੇ ਲਈ ਲਾਹੇਵੰਦ ਹੋਵੇਗਾ।

ਵਿਸ਼ਵ ਰੈਂਕਿੰਗ 'ਚ 13ਵੇਂ ਸਥਾਨ 'ਤੇ ਕਾਬਜ ਫੈਬੀਓ ਫੋਗਨਿਨੀ ਦੀ ਅਗਵਾਈ 'ਚ ਡੇਵਿਸ ਕੱਪ 'ਚ ਇਟਲੀ ਦੀ ਟੀਮ ਹਾਰਡ ਅਤੇ ਕਲੇ ਕੋਰਟ 'ਤੇ ਭਾਰਤ ਤੋਂ ਬਿਹਤਰ ਹੈ ਪਰ ਗ੍ਰਾਸਕੋਰਟ 'ਤੇ ਉਹ ਸੰਘਰਸ਼ ਕਰ ਸਕਦੇ ਹਨ। 6 ਖਿਡਾਰੀਆਂ ਦੀ ਟੀਮ ਦੇ ਨਾਲ 2 ਦਿਨਾਂ 'ਚ ਤਿੰਨ ਸੈਟ ਦੇ ਮੈਚਾਂ ਦੇ ਡੇਵਿਸ ਕੱਪ ਦੇ ਨਵੇਂ ਸਵਰੂਪ 'ਤੇ ਪੁੱਛੇ ਜਾਣ 'ਤੇ ਭੂਪਤੀ ਨੇ ਕਿਹਾ ਇਸ ਨਾਲ ਭਾਰਤ ਨੂੰ ਫਾਇਦਾ ਹੋਵੇਗਾ।

Tarsem Singh

This news is Content Editor Tarsem Singh