ਮਹਿੰਦਰ ਸਿੰਘ ਧੋਨੀ ਨੇ ਖ਼ੁਦ ਕੀਤਾ ਖ਼ੁਲਾਸਾ, ਦੱਸਿਆ- ਅਗਲੇ ਸਾਲ IPL ਖੇਡਣਗੇ ਜਾਂ ਨਹੀਂ

11/21/2021 12:40:44 PM

ਚੇਨਈ, (ਭਾਸ਼ਾ)– ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਦਾ ਆਖ਼ਰੀ ਟੀ-20 ਮੈਚ ਚੇਨਈ ਵਿਚ ਹੀ ਹੋਵੇਗਾ ਪਰ ਨਾਲ ਹੀ ਕਿਹਾ ਕਿ ਉਹ ਨਹੀਂ ਜਾਣਦਾ ਕਿ ‘ਇਹ ਅਗਲੇ ਸਾਲ ਹੋਵੇਗਾ ਜਾਂ ਫਿਰ ਪੰਜ ਸਾਲ ਬਾਅਦ’। ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ ਵਿਚ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੂੰ ਚੌਥਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਖਿਤਾਬ ਦਿਵਾਉਣ ਵਾਲੇ ਕਪਤਾਨ ਧੋਨੀ ਨੇ ਪਹਿਲਾਂ ਸਪੱਸ਼ਟ ਕੀਤਾ ਸੀ ਕਿ ਉਹ ਘੱਟ ਤੋਂ ਘੱਟ ਇਕ ਹੋਰ ਸੈਸ਼ਨ ਤਕ ਆਪਣੀ ਪਸੰਦੀਦਾ ਪੀਲੀ ਜਰਸੀ ਪਹਿਨਣਗੇ ਤੇ ਪ੍ਰਸ਼ੰਸਕ ਨਿਸ਼ਚਿਤ ਰੂਪ ਨਾਲ ਉਸ ਨੂੰ ਆਪਣੇ ਪਸੰਦੀਦਾ ਚੇਪਕ ਸਟੇਡੀਅਮ ਵਿਚ ਆਪਣਾ ‘ਵਿਦਾਈ ਮੈਚ’ ਖੇਡਦੇ ਹੋਏ ਦੇਖਣਗੇ।

ਇਹ ਵੀ ਪੜ੍ਹੋ : ਸ਼ਾਹੀਨ ਅਫ਼ਰੀਦੀ ਦਾ ਸ਼ਰਮਨਾਕ ਕਾਰਾ, ਛੱਕਾ ਪੈਣ ਦੇ ਬਾਅਦ ਬੱਲੇਬਾਜ਼ ਨੂੰ ਮਾਰੀ ਗੇਂਦ (ਵੇਖੋ ਵੀਡੀਓ)

ਚੇਨਈ ਸੁਪਰ ਕਿੰਗਜ਼ ਦੇ ਆਈ. ਪੀ. ਐੱਲ. ਖਿਤਾਬ ਜਿੱਤਣ ਦੇ ਜਸ਼ਨ ਵਿਚ ਸ਼ਨੀਵਾਰ ਨੂੰ ਇੱਥੇ ਆਯੋਜਿਤ ਪ੍ਰੋਗਰਾਮ ਵਿਚ ਧੋਨੀ ਨੇ ਕਿਹਾ,‘‘ਮੈਂ ਹਮੇਸ਼ਾ ਆਪਣੀ ਕ੍ਰਿਕਟ ਦੀ ਯੋਜਨਾ ਬਣਾਈ ਹੈ। ਮੈਂ ਆਪਣਾ ਆਖ਼ਰੀ ਮੈਚ ਰਾਂਚੀ ਵਿਚ ਖੇਡਿਆ ਸੀ। ਵਨ ਡੇ ਵਿਚ ਆਖ਼ਰੀ ਮੈਚ ਰਾਂਚੀ ਵਿਚ ਮੇਰੇ ਘਰੇਲੂ ਸ਼ਹਿਰ ਵਿਚ ਸੀ। ਇਸ ਲਈ ਉਮੀਦ ਕਰਦਾ ਹਾਂ ਕਿ ਮੇਰਾ ਆਖ਼ਰੀ ਟੀ-20 ਮੈਚ ਚੇਨਈ ਵਿਚ ਹੋਵੇਗਾ। ਇਹ ਅਗਲੇ ਸਾਲ ਹੋਵੇਗਾ ਜਾਂ ਫਿਰ ਪੰਜ ਸਾਲ ਦੇ ਲੰਬੇ ਸਮੇਂ ਬਾਅਦ, ਅਸੀਂ ਨਹੀਂ ਜਾਣਦੇ।’’

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ, ਇੰਡੀਆ ਸੀਮੈਂਟਸ ਦੇ ਉਪ ਮੁਖੀ ਤੇ ਮੈਨੇਜਿੰਗ ਡਾਇਰੈਕਟਰ ਐੱਨ. ਸ਼੍ਰੀਨਿਵਾਸਨ, ਮਹਾਨ ਆਲਰਾਊਂਡਰ ਕਪਿਲ ਦੇਵ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਤੇ ਆਈ. ਪੀ. ਐੱਲ. ਚੇਅਰਮੈਨ ਬ੍ਰਿਜੇਸ਼ ਪਟੇਲ ਦੀ ਹਾਜ਼ਰੀ ਵਿਚ ਧੋਨੀ ਨੇ ਕਿਹਾ ਕਿ ਸੀ. ਐੱਸ. ਕੇ. ਦੇ ਪ੍ਰਸ਼ੰਸਕਾਂ ਨੇ ਟੀਮ ਨੂੰ ਉਸ ਸਮੇਂ ਵੀ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਸੀ ਜਦੋਂ ਦੋ ਸਾਲ ਆਈ. ਪੀ. ਐੱਲ. ਵਿਚ ਉਸਦੀ ਟੀਮ ਚੰਗਾ ਨਹੀਂ ਕਰ ਸਕੀ ਸੀ।

ਇਹ ਵੀ ਪੜ੍ਹੋ : ਪੇਨ ਨੂੰ 3 ਸਾਲ ਪਹਿਲਾਂ ਕਪਤਾਨੀ ਤੋਂ ਨਾ ਹਟਾਉਣਾ ਗ਼ਲਤੀ ਸੀ : ਸੀ. ਏ. ਮੁਖੀ

ਉਸ ਨੇ ਕਿਹਾ, ‘‘ਪੂਰੀ ਤਰ੍ਹਾਂ ਨਾਲ ਇਹ ਸੀ. ਐੱਸ. ਕੇ. ਦੇ ਪ੍ਰਸ਼ੰਸਕਾਂ ਦੀ ਵਜ੍ਹਾ ਨਾਲ ਹੈ, ਜੋ ਤਾਮਿਲਨਾਡੂ ਚੋਂ ਬਾਹਰ ਤੇ ਭਾਰਤ ਦੀਆਂ ਸਰਹੱਦਾਂ ਤੋਂ ਵੀ ਬਾਹਰ ਹਨ। ਅਸੀਂ ਜਿੱਥੇ ਵੀ ਖੇਡਦੇ ਹਾਂ, ਭਾਵੇਂ ਬੈਂਗਲੁਰੂ ਹੋਵੇ, ਜੋਹਾਨਸਬਰਗ ਹੋਵੇ ਜਾਂ ਫਿਰ ਦੁਬਈ, ਸਾਨੂੰ ਉਨ੍ਹਾਂ ਦਾ ਪੂਰਣ ਸਮਰਥਨ ਮਿਲਿਆ ਹੈ। ਇੱਥੋਂ ਤਕ ਕਿ ਸਾਡੇ ਖ਼ਰਾਬ ਦੌਰ ਵਿਚ ਵੀ, ਜਦੋਂ ਅਸੀਂ ਆਈ. ਪੀ. ਐੱਲ. ਵਿਚ ਦੋ ਸਾਲ ਚੰਗਾ ਨਹੀਂ ਕਰ ਸਕੇ ਤੇ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਸੀ. ਐੱਸ. ਕੇ. ਦੇ ਬਾਰੇ ਵਿਚ ਸਭ ਤੋਂ ਵੱਧ ਗੱਲ ਕੀਤੀ ਗਈ।’’

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh