ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਨੂੰ ਹੋਇਆ 'ਕੋਰੋਨਾ', ਰਾਂਚੀ ਦੇ ਹਸਪਤਾਲ 'ਚ ਦਾਖ਼ਲ

04/21/2021 11:33:42 AM

ਰਾਂਚੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਮੀਡੀਆ ਰਿਪੋਰਟ ਮੁਤਾਬਕ ਉਨ੍ਹਾਂ ਨੂੰ ਰਾਂਚੀ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਧੋਨੀ ਦੇ ਪਿਤਾ ਪਾਨ ਸਿੰਘ ਅਤੇ ਮਾਤਾ ਦੇਵਿਕਾ ਦੇਵੀ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਮਹਿੰਦਰ ਸਿੰਘ ਧੋਨੀ ਫਿਲਹਾਲ ਆਈ.ਪੀ.ਐਲ. ਵਿਚ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰ ਰਹੇ ਹਨ। 

cherry

This news is Content Editor cherry