IPL 2020 ਲਈ 2 ਮਾਰਚ ਤੋਂ ਟ੍ਰੇਨਿੰਗ ਸ਼ੁਰੂ ਕਰਨਗੇ ਧੋਨੀ

02/25/2020 4:40:03 PM

ਚੇਨਈ— ਚੇਨਈ ਸੁਪਰਕਿੰਗਜ਼ (ਸੀ. ਐੱਸ. ਕੇ.) ਦੇ ਕਪਤਾਨ ਮਹਿੰਦਰ ਸਿੰਘ ਧੋਨੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 13ਵੇਂ ਸੈਸ਼ਨ ਤੋਂ ਪਹਿਲਾਂ ਹੋਰ ਖਿਡਾਰੀਆਂ ਦੇ ਨਾਲ ਇੱਥੇ ਦੋ ਮਾਰਚ ਤੋਂ ਟ੍ਰੇਨਿੰਗ ਸ਼ੁਰੂ ਕਰਨਗੇ। ਪਿਛਲੇ ਸਾਲ ਜੂਨ-ਜੁਲਾਈ 'ਚ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਦੇ 50 ਓਵਰ ਦੇ ਵਰਲਡ ਕੱਪ ਦੇ ਬਾਅਦ ਤੋਂ ਕੌਮਾਂਤਰੀ ਕ੍ਰਿਕਟ 'ਚ 38 ਸਾਲਾ ਦੇ ਧੋਨੀ ਦੇ ਖੇਡਣ ਨੂੰ ਲੈ ਕੇ ਅਟਕਲਾਂ ਦਾ ਦੌਰ ਜਾਰੀ ਹੈ। ਧੋਨੀ ਐੱਮ. ਏ. ਚਿਦਾਂਬਰਮ ਸਟੇਡੀਅਮ 'ਚ ਟ੍ਰੇਨਿਗ ਸ਼ੁਰੂ ਕਰਨਗੇ।

ਆਈ. ਪੀ. ਐੱਲ. 2020 ਦੀ ਸ਼ੁਰੂਆਤ ਚੇਨਈ ਸੁਪਰਕਿੰਗਜ਼ ਅਤੇ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਵਿਚਾਲੇ 29 ਮਾਰਚ ਨੂੰ ਮੁੰਬਈ 'ਚ ਹੋਣ ਵਾਲੇ ਮੁਕਾਬਲੇ ਦੇ ਨਾਲ ਸ਼ੁਰੂ ਹੋਵੇਗੀ। ਸੀ. ਐੱਸ. ਕੇ. ਦੇ ਸੀ. ਈ. ਓ. ਕੇ. ਐੱਸ. ਵਿਸ਼ਵਨਾਥ ਨੇ ਦੱਸਿਆ ਕਿ ਧੋਨੀ ਉਪਲਬਧ ਖਿਡਾਰੀਆਂ ਦੇ ਨਾਲ ਟ੍ਰੇਨਿੰਗ ਕਰਨਗੇ ਜਦਕਿ ਟੀਮ ਦਾ ਆਲ ਟਾਈਮ ਕੈਂਪ 19 ਮਾਰਚ ਤੋਂ ਸ਼ੁਰੂ ਹੋਵੇਗਾ। ਸੂਤਰਾਂ ਮੁਤਾਬਕ ਸਾਬਕਾ ਭਾਰਤੀ ਕਪਤਾਨ ਧੋਨੀ ਦੇ ਸੁਰੇਸ਼ ਰੈਨਾ ਅਤੇ ਅੰਬਾਤੀ ਰਾਇਡੂ ਜਿਹੇ ਖਿਡਾਰੀਆਂ ਦੇ ਨਾਲ ਦੋ ਹਫਤੇ ਅਭਿਆਸ ਕਰਨ ਦੀ ਉਮੀਦ ਹੈ। ਇਸ ਤੋਂ ਬਾਅਦ ਉਹ ਬ੍ਰੇਕ ਲੈਣਗੇ ਅਤੇ ਫਿਰ ਵਾਪਸ ਪਰਤਨਗੇ। ਰੈਨਾ ਅਤੇ ਰਾਇਡੂ ਪਿਛਲੇ ਲਗਭਗ ਤਿੰਨ ਹਫਤੇ ਤੋਂ ਟ੍ਰੇਨਿੰਗ ਕਰ ਰਹੇ ਹਨ।

Tarsem Singh

This news is Content Editor Tarsem Singh