ਮਹਿੰਦਰ ਸਿੰਘ ਧੋਨੀ ਤੇ ਪੰਕਜ ਆਡਵਾਨੀ ਨੂੰ ਮਿਲੇਗਾ ਪਦਮ ਭੂਸ਼ਣ ਐਵਾਰਡ

01/26/2018 1:43:12 AM

ਨਵੀਂ ਦਿੱਲੀ- ਭਾਰਤ ਦੇ ਸਭ ਤੋਂ ਸਫਲ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਤੇ 18 ਵਿਸ਼ਵ ਖਿਤਾਬ ਜਿੱਤਣ ਵਾਲੇ ਕਿਊ ਖਿਡਾਰੀ ਪੰਕਜ ਅਡਵਾਨੀ ਨੂੰ ਦੇਸ਼ ਦੀ ਤੀਜੇ ਸਰਵਉੱਚ ਨਾਗਰਿਕ ਸਨਮਾਨ ਪਦਮਵਿਭੂਸ਼ਣ ਪੁਰਸਕਾਰ ਲਈ ਚੁਣਿਆ ਗਿਆ ਹੈ। 
ਭਾਰਤ ਨੂੰ 2007 ਵਿਚ ਟੀ-20 ਵਿਸ਼ਵ ਕੱਪ ਤੇ 2011 ਵਿਚ ਇਕ ਦਿਨਾ ਵਿਸ਼ਵ ਕੱਪ ਜਿਤਾ ਚੁੱਕੇ ਧੋਨੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਤੇ ਹੁਣ ਉਹ ਸਿਰਫ ਵਨ ਡੇ ਤੇ ਟੀ-20 ਕ੍ਰਿਕਟ ਹੀ ਖੇਡਦਾ ਹੈ। ਧੋਨੀ ਭਾਰਤ ਦਾ ਸਭ ਤੋਂ ਸਫਲ  ਟੈਸਟ ਤੇ ਵਨ ਡੇ ਕਪਤਾਨ ਹੈ ਤੇ ਉਸਦੀ ਕਪਤਾਨੀ ਵਿਚ ਭਾਰਤੀ ਟੀਮ ਟੈਸਟ ਰੈਂਕਿੰਗ ਵਿਚ ਪਹਿਲੀ ਵਾਰ 2009 ਵਿਚ ਨੰਬਰ ਵਨ ਵੀ ਬਣੀ ਸੀ। ਧੋਨੀ ਨੇ ਭਾਰਤ ਨੂੰ 2013 ਵਿਚ ਚੈਂਪੀਅਨਸ ਟਰਾਫੀ ਖਿਤਾਬ ਵੀ ਦਿਵਾਇਆ ਹੈ। 
ਆਈ. ਸੀ. ਸੀ. ਦੇ ਤਿੰਨੇ ਖਿਤਾਬ ਜਿੱਤਣ ਵਾਲਾ ਉਹ ਦੁਨੀਆ ਦਾ ਇਕਲੌਤਾ ਕਪਤਾਨ ਹੈ। ਧੋਨੀ  2007-08 ਲਈ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਰਾਜਵੀ ਗਾਂਧੀ ਖੇਲ ਰਤਨ ਨਾਲ ਵੀ ਸਨਮਾਨਿਤ ਹੋ ਚੁੱਕਾ ਹੈ। ਦੇਸ਼ ਦੇ ਸਰਵਸ੍ਰੇਸ਼ਠ ਸਨੂਕਰ ਤੇ ਬਿਲੀਅਰਡਸ ਖਿਡਾਰੀ ਪੰਕਜ ਅਡਵਾਨੀ ਨੇ  18 ਵਿਸ਼ਵ ਖਿਤਾਬ ਜਿੱਤੇ ਹਨ। ਅਡਵਾਨੀ ਇਕਲੌਤਾ ਅਜਿਹਾ ਖਿਡਾਰੀ ਹੈ, ਜਿਸ ਨੇ ਸਨੂਕਰ ਦੇ ਲੰਬੇ ਤੇ ਛੋਟੇ ਫਾਰਮੈੱਟ ਵਿਚ ਵਿਚ ਵਿਸ਼ਵ ਖਿਤਾਬ ਜਿੱਤੇ ਹਨ।
ਇਨ੍ਹਾਂ ਦੋਵਾਂ ਦੇ ਇਲਾਵਾ 2017 ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ ਮਹਿਲਾਵਾਂ ਦੇ 48 ਕਿ. ਗ੍ਰਾ. ਵਿਚ ਸੋਨ ਤਮਗਾ ਜਿੱਤਣ ਵਾਲੀ ਸੋਖੋਮ ਮੀਰਬਾਈ ਚਾਨੂ ਤੇ ਏਸ਼ੀਆਈ ਖੇਡਾਂ ਦੇ ਸਾਬਕਾ ਸੋਨ ਤਮਗਾ ਜੇਤੂ ਟੈਨਿਸ ਖਿਡਾਰੀ ਸੋਮਦੇਵ ਦੇਵਰਮਨ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। 
ਪੁਰਸ਼ ਸਿੰਗਲਜ਼ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਤੇ ਭਾਰਤ ਦੇ ਪਹਿਲੇ ਪੈਰਾਲੰਪਿਕ ਸੋਨ ਤਮਗਾ ਜੇਤੂ ਮੁਰਲੀਕਾਂਤ ਪਾਟਕਰ ਨੂੰ ਵੀ ਪਦਮਸ਼੍ਰੀ ਸਨਮਾਨ ਮਿਲਿਆ ਹੈ।