ਧੋਨੀ ਨੇ 13 ਸਾਲ ਪਹਿਲਾਂ ਕੀਤਾ ਸੀ ਇਹ ਵੱਡਾ ''ਧਮਾਕਾ'' ਅੱਜ ਵੀ ਬਰਕਰਾਕ ਹੈ ਰਿਕਾਰਡ

Wednesday, Oct 31, 2018 - 04:03 PM (IST)

ਧੋਨੀ ਨੇ 13 ਸਾਲ ਪਹਿਲਾਂ ਕੀਤਾ ਸੀ ਇਹ ਵੱਡਾ ''ਧਮਾਕਾ'' ਅੱਜ ਵੀ ਬਰਕਰਾਕ ਹੈ ਰਿਕਾਰਡ

ਨਵੀਂ ਦਿੱਲੀ—ਬੇਸ਼ੱਕ ਅੱਜਕੱਲ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਆਪਣੇ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਅਲੋਚਨਾ ਦੀ ਸ਼ਿਕਾਰ ਹੋ ਰਹੇ ਹਨ, ਪਰ 13 ਸਾਲ ਪਹਿਲਾ ਅੱਜ ਹੀ ਦੇ ਦਿਨ ਇਸ ਦਬੰਗ ਖਿਡਾਰੀ ਨੇ ਆਪਣੇ ਬੱਲੇ ਨਾਲ ਸ਼੍ਰੀਲੰਕਾ ਦੀ ਧੱਜੀਆਂ ਉੱਡਾ ਦਿੱਤੀਆਂ ਸੀ।   ਜੀ ਹਾਂ, ਗੱਲ 31 ਅਕਤੂਬਰ 2005 ਦੀ ਹੈ ਜਦੋਂ ਜੈਪੁਰ ਦੇ ਸਵਾਈ ਮਾਨ ਸਿੰਘ  ਸਟੇਡੀਅਮ 'ਚ ਨੌਜਵਾਨ ਧੋਨੀ ਨੇ ਸ਼੍ਰੀਲੰਕਾ ਖਿਲਾਫ ਆਪਣੇ ਬੱਲੇ ਨਾਲ ਕਹਿਰ ਮਚਾ ਦਿੱਤਾ ਸੀ। ਭਾਰਤੀ ਟੀਮ 299 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰ ਰਹੀ ਸੀ ਅਤੇ ਸਚਿਨ ਤੇਂਦੁਲਕਰ-ਵਰਿੰਦਰ ਸਹਿਵਾਗ ਦੀ ਜੋੜੀ ਸਿਰਫ 31 ਦੌੜਾਂ ਨਾਲ ਟੁੱਟ ਗਈ ਸੀ। ਯਕੀਨਨ ਉਸ ਸਮੇਂ ਸਚਿਨ ਦਾ ਵਿਕਟ ਲੈਣ ਤੋਂ ਬਾਅਦ ਵਿਰੋਧੀ ਟੀਮਾਂ ਦੀ ਅੱਧੀ ਜਿੱਤ ਤੈਅ ਹੋ ਜਾਂਦੀ ਸੀ ,ਪਰ ਉਸ ਦਿਨ ਚਾਮਿੰਡਾ ਵਾਸ, ਮੂਥੈਆ ਮੁਰਲੀਧਰਨ, ਦਿਲਹਰਾ ਫਰਨਾਂਡੂ, ਪਰਵੇਜ਼ ਮਹੀਰੂਫ ਵਰਗੇ ਸਟਾਰ ਗੇਂਦਬਾਜ਼ਾਂ ਨਾਲ ਸ਼੍ਰੀਲੰਕਾਈ ਟੀਮ ਨੂੰ ਲੰਬੇ ਵਾਲਾ ਵਾਲੇ ਧੋਨੀ ਨੇ ਇਕੱਲੇ ਹੀ ਧੋਹ ਦਿੱਤਾ ਸੀ।

ਧੋਨੀ ਨੇ 145 ਗੇਂਦਾਂ 'ਤੇ 15 ਚੌਕੇ ਅਤੇ 10 ਛੱਕਿਆ ਦੀ ਮਦਦ ਨਾਲ 183 ਦੌੜਾਂ ਦੀ ਆਜੇਤੂ ਪਾਰੀ ਖੇਡੀ ਅਤੇ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਵਨ-ਡੇ ਇਤਿਹਾਸ ਦਾ ਸਭ ਤੋਂ ਵੱਡਾ ਨਿੱਜੀ ਸਕੋਰ ਬਣਾ ਦਿੱਤਾ ਸੀ ,ਜੋ ਅੱਜ ਵੀ ਕਾਇਮ ਹੈ। ਧੋਨੀ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਐਡਮ ਗਿਲਕ੍ਰਿਸਟ (172) ਦੇ ਨਾਂ ਸੀ ,ਹਾਲਾਂਕਿ ਗਿਲਕ੍ਰਿਸਟ ਹੁਣ ਤੀਜੇ ਨੰਬਰ 'ਤੇ ਹਨ ਅਤੇ ਸਾਊਥ ਅਫਰੀਕਾ ਦੇ ਕਵਿੰਟਨ (178) ਦੂਜੇ ਨੰਬਰ 'ਤੇ ਹੈ।

-ਹੈਲੀਕਾਪਟਰ ਸ਼ਾਟ ਦਾ ਦਮ
ਇਸ ਪਾਰੀ ਦੌਰਾਨ ਧੋਨੀ ਨੇ ਆਪਣੇ ਹੈਲੀਕਾਪਟਰ, ਸ਼ਾਟ ਦਾ ਕਮਾਲ ਦਿਖਾਉਦੇ ਹੋਏ ਭਾਰਤੀ ਟੀਮ ਨੂੰ 46.1 ਓਵਰ 'ਚ ਹੀ 6 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ ਸੀ ਜਦਕਿ ਧੋਨੀ ਨੇ ਆਪਣਾ ਅਰਧਸੈਂਕੜਾ 40 ਗੇਂਦਾਂ ਅਤੇ ਸੈਂਕੜਾ 85 ਗੇਂਦਾਂ 'ਚ ਲਗਾਇਆ ਸੀ ।
-ਇੰਝ ਬਣੇ ਰਿਕਾਰਡ
ਧੋਨੀ ਦੀ 183 ਦੌੜਾਂ ਦੀ ਪਾਰੀ ਵਨ-ਡੇ ਕ੍ਰਿਕਟ 'ਚ ਨਾ ਸਿਰਫ ਵਿਕਟਕੀਪਰ ਬੱਲੇਬਾਜ਼ ਦਾ ਸਭ ਤੋਂ ਤੇਜ਼ ਸਕੋਰ ਹੈ ਬਲਕਿ ਇਹ ਪਾਰੀ 'ਚ 10 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਬਣੇ ਸਨ। ਇੰਨਾ ਹੀ ਨਹੀਂ, ਪਹਿਲੀ ਵਾਰ ਕਿਸੇ ਭਾਰਤੀ ਬੱਲੇਬਾਜ਼ ਨੇ ਸਕੋਰ ਨੂੰ ਚੇਜ ਕਰਦੇ ਹੋਏ 150 ਪਲੱਸ ਦੌੜਾਂ ਦੀ ਪਾਰੀ ਖੇਡੀ ਸੀ। ਜਦਕਿ ਇਹ ਸਾਲ 2005 'ਚ ਵਨ-ਡੇ ਕਿਸੇ ਵੀ ਖਿਡਾਰੀ ਦਾ ਸਰਭ ਉੱਚ ਸਕੋਰ ਸੀ।


Related News