ਧੋਨੀ ਦੇ ਸੰਨਿਆਸ ''ਤੇ ਸਾਬਕਾ ਕ੍ਰਿਕਟਰ ਗਾਵਸਕਰ ਨੇ ਦਿੱਤਾ ਵੱਡਾ ਬਿਆਨ, ਕਿਹਾ...

09/20/2019 10:06:24 AM

ਸਪੋਰਟਸ ਟੀਮ— ਭਾਰਤੀ ਕ੍ਰਿਕਟ ਟੀਮ ਵਿਸ਼ਵ ਕੱਪ 2019 ਦਾ ਖਿਤਾਬ ਨਾ ਜਿੱਤ ਸਕੀ ਪਰ ਇਸ ਹਾਰ ਦੀ ਓਨੀ ਚਰਚਾ ਨਹੀਂ ਹੋਈ ਜਿੰਨੀ ਇਸ ਗੱਲ ਦੀ ਹੋ ਰਹੀ ਹੈ ਕਿ ਮਹਿੰਦਰ ਸਿੰਘ ਧੋਨੀ ਕਦੋਂ ਸੰਨਿਆਸ ਲੈਣਗੇ। ਹਾਲਾਂਕਿ ਇਹ ਅਜਿਹਾ ਮਸਲਾ ਹੈ ਜੋ ਅੱਜ ਹਰ ਕੋਈ ਜਾਣਨਾ ਚਾਹੁੰਦਾ ਹੈ। ਇਸ ਸਵਾਲ ਦਾ ਜੇਕਰ ਕੋਈ ਜਵਾਬ ਦੇ ਸਕਦਾ ਹੈ ਤਾਂ ਉਹ ਹੈ ਸਿਰਫ ਧੋਨੀ। ਅਜਿਹੇ 'ਚ ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਨੇ ਧੋਨੀ ਦੇ ਸੰਨਿਆਸ 'ਤੇ ਵੱਡਾ ਬਿਆਨ ਦਿੱਤਾ ਹੈ।

ਦਰਅਸਲ, ਬੀ. ਸੀ. ਸੀ. ਆਈ. ਦੇ ਅਹੁਦੇਦਾਰ ਹੋਣ ਜਾਂ ਚੋਣਕਰਤਾ, ਕਿਸੇ ਨੂੰ ਪਤਾ ਨਹੀਂ ਕਿ ਮਾਹੀ ਦਾ ਅਗਲਾ ਕਦਮ ਕੀ ਹੋਵੇਗਾ। ਜਦਕਿ ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਗਾਵਸਕਰ ਨੇ ਕਿਹਾ, ''ਪੂਰੇ ਸਨਮਾਨ ਦੇ ਨਾਲ ਧੋਨੀ ਦਾ ਸਮਾਂ ਖ਼ਤਮ ਹੋ ਚੁੱਕਾ ਹੈ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਨੂੰ ਧੋਨੀ ਤੋਂ ਅੱਗੇ ਵਧ ਕੇ ਦੇਖਣਾ ਚਾਹੀਦਾ ਹੈ। ਮੈਨੂੰ ਲਗਦਾ ਹੈ ਕਿ ਉਹ ਖੁਦ ਸੰਨਿਆਸ ਲੈ ਲੈਣਗੇ, ਇਸ ਤੋਂ ਪਹਿਲਾਂ ਕਿ ਉਨ੍ਹਾਂ 'ਤੇ ਦਬਾਅ ਪਾਇਆ ਜਾਵੇ।''

ਗਾਵਸਕਰ ਨੇ ਅੱਗੇ ਕਿਹਾ, ''ਧੋਨੀ ਟੈਸਟ ਕ੍ਰਿਕਟ ਤੋਂ 2014 ਦੇ ਅੰਤ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਉਸ ਦੇ ਬਾਅਦ ਤੋਂ ਵਨ-ਡੇ ਅਤੇ ਟੀ-20 ਕ੍ਰਿਕਟ ਖੇਡ ਰਹੇ ਹਨ। ਆਈ. ਸੀ. ਸੀ. ਵਿਸ਼ਵ ਕੱਪ 2019 ਸੈਮੀਫਾਈਨਲ ਦੇ ਬਾਅਦ ਤੋਂ ਉਨ੍ਹਾਂ ਨੇ ਕੋਈ ਮੈਚ ਨਹੀਂ ਖੇਡਿਆ ਹੈ। ਵੈਸਟਇੰਡੀਜ਼ ਦੌਰੇ 'ਤੇ ਉਹ ਨਹੀਂ ਗਏ ਸਨ ਜਦਕਿ ਇੰਡੀਅਨ ਆਰਮੀ ਦੇ ਨਾਲ ਟ੍ਰੇਨਿੰਗ ਕਰਨ ਲਈ ਧੋਨੀ ਨੇ ਕ੍ਰਿਕਟ ਤੋਂ ਬ੍ਰੇਕ ਲਿਆ ਸੀ।

Tarsem Singh

This news is Content Editor Tarsem Singh