IPL ਚੇਅਰਮੈਨ ਰਾਜੀਵ ਸ਼ੁਕਲਾ ਨੇ ਧੋਨੀ ਦੇ ਸੰਨਿਆਸ ''ਤੇ ਦਿੱਤਾ ਇਹ ਬਿਆਨ

02/15/2020 1:21:49 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ 'ਚੋਂ ਪਿਛਲੇ ਕੁਝ ਸਮੇਂ ਤੋਂ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਪੂਰੀ ਤਰ੍ਹਾਂ ਨਾਲ ਦੂਰ ਹਨ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਦੀ ਮੇਜ਼ਬਾਨੀ 'ਚ ਖੇਡੇ ਗਏ ਆਈ. ਸੀ. ਸੀ. ਵਨ-ਡੇ ਕ੍ਰਿਕਟ ਵਰਲਡ ਕੱਪ ਦੇ ਬਾਅਦ ਤੋਂ ਮਹਿੰਦਰ ਸਿੰਘ ਧੋਨੀ ਭਾਰਤੀ ਟੀਮ 'ਚ ਅਜੇ ਤਕ ਕੋਈ ਮੈਚ ਨਹੀਂ ਖੇਡ ਸਕੇ ਹਨ। ਭਾਰਤੀ ਟੀਮ ਇਸ ਵਿਚਾਲੇ ਵਿਸ਼ਵ ਕੱਪ ਦੇ ਬਾਅਦ ਤੋਂ ਇਕ ਦੇ ਬਾਅਦ ਇਕ ਕਈ ਸੀਰੀਜ਼ ਖੇਡ ਚੁੱਕੀ ਹੈ। ਵਿਰਾਟ ਕੋਹਲੀ ਦੀ ਟੀਮ 'ਚ ਵੈਸੇ ਤਾਂ ਮਹਿੰਦਰ ਸਿੰਘ ਧੋਨੀ ਨੂੰ ਇਸ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਨੂੰ ਦੇਖਦੇ ਹੋਏ ਤਾਂ ਚੁਣਿਆ ਜਾਣਾ ਬਣਦਾ ਹੈ ਪਰ ਇਸ ਤਰ੍ਹਾਂ ਧੋਨੀ ਦਾ ਲਗਾਤਾਰ ਟੀਮ ਤੋਂ ਦੂਰ ਹੋਣਾ, ਉਨ੍ਹਾਂ ਦੇ ਸੰਨਿਆਸ ਦੀਆਂ ਖਬਰਾਂ ਨੂੰ ਵੀ ਹਵਾ ਦੇ ਰਿਹਾ ਹੈ। ਇਸ ਦੇ ਬਾਵਜੂਦ ਉਹ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਆਈ. ਪੀ. ਐੱਲ. 'ਚ ਸੀ. ਐੱਸ. ਕੇ. ਦੀ ਅਗਵਾਈ ਕਰਨਗੇ।

ਰਾਜੀਵ ਸ਼ੁਕਲਾ ਨੇ ਕਿਹਾ, ਧੋਨੀ ਨੂੰ ਤੈਅ ਕਰਨਾ ਹੈ ਕਦੋਂ ਲੈਣਾ ਹੈ ਸੰਨਿਆਸ
ਜਿੱਥੇ ਕਈ ਲੋਕ ਇਹ ਮੰਨ ਚੁੱਕੇ ਹਨ ਕਿ ਧੋਨੀ ਦਾ ਕਰੀਅਰ ਖ਼ਤਮ ਹੋ ਰਿਹਾ ਹੈ ਉੱਥੇ ਹੀ ਆਈ. ਪੀ. ਐੱਲ. ਦੇ ਚੇਅਰਮੈਨ ਰਾਜੀਵ ਸ਼ੁਕਲਾ ਮੰਨਦੇ ਹਨ ਕਿ ਧੋਨੀ 'ਚ ਅਜੇ ਵੀ ਬਹੁਤ ਕ੍ਰਿਕਟ ਬਚਿਆ ਹੈ ਅਤੇ ਉਹ ਆਪਣੇ ਕਰੀਅਰ ਨੂੰ ਲੈ ਕੇ ਖ਼ੁਦ ਹੀ ਫੈਸਲਾ ਲੈਣਗੇ। ਰਾਜੀਵ ਸ਼ੁਕਲਾ ਨੇ ਕਿਹਾ ਕਿ ਉਹ ਇਕ ਅਜਿਹੀ ਨੀਤੀ ਦਾ ਸਮਰਥਨ ਕਰਦੇ ਹਨ ਜੋ ਕਿਸੇ ਖਿਡਾਰੀ ਨੂੰ ਤੈਅ ਕਰਨ ਦੀ ਇਜਾਜ਼ਤ ਦਿੰਦੀ ਹੈ ਕਿ ਉਸ ਨੂੰ ਕਦੋਂ ਸੰਨਿਆਸ ਦਾ ਫੈਸਲਾ ਲੈਣਾ ਹੈ। ਧੋਨੀ ਇਕ ਮਹਾਨ ਕ੍ਰਿਕਟਰ ਹੈ ਅਤੇ ਉਸ 'ਚ ਅਜੇ ਬਹੁਤ ਕ੍ਰਿਕਟ ਬਚੀ ਹੈ।

Tarsem Singh

This news is Content Editor Tarsem Singh