ਹੁਣ ਧੋਨੀ ਜਗਾਉਣਗੇ ਲੋਕਾਂ ''ਚ ਦੇਸ਼ ਭਗਤੀ, TV ''ਤੇ ਬਹਾਦਰ ਫੌਜੀਆਂ ਦੀਆਂ ਸੁਣਾਉਣਗੇ ਕਹਾਣੀਆਂ

12/10/2019 10:13:53 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਇੰਗਲੈਂਡ 'ਚ ਖੇਡੇ ਗਏ 2019 ਦੇ ਵਰਲਡ ਕੱਪ ਦੇ ਬਾਅਦ ਤੋਂ ਹੀ ਕ੍ਰਿਕਟ ਤੋਂ ਦੂਰ ਹਨ ਅਤੇ ਫਿਲਹਾਲ ਕਿਸੇ ਵੀ ਸੀਰੀਜ਼ 'ਚ ਟੀਮ ਦੇ ਨਾਲ ਨਹੀਂ ਖੇਡ ਰਹੇ ਹਨ। ਹੁਣ ਧੋਨੀ ਲੋਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦੇਣਗੇ। ਜਾਣਕਾਰੀ ਮੁਤਾਬਕ ਧੋਨੀ ਇਕ ਸੀਰੀਜ਼ ਲੈ ਕੇ ਆਉਣ ਵਾਲੇ ਹਨ। ਇਹ ਸੀਰੀਜ਼ ਬੇਹੱਦ ਖਾਸ ਰਹਿਣ ਵਾਲੀ ਹੈ ਕਿਉਂਕਿ ਇਸ 'ਚ ਫੌਜ ਦੇ ਮੈਡਲ ਜੇਤੂ ਅਧਿਕਾਰੀਆਂ ਦੀਆਂ ਕਹਾਣੀਆਂ ਦਿਖਾਈਆਂ ਜਾਣਗੀਆਂ।

ਰਿਪੋਰਟਸ ਮੁਤਾਬਕ ਧੋਨੀ ਇਸ ਸ਼ੋਅ 'ਚ ਬਹਾਦਰ ਪਰਮਵੀਰ ਚੱਕਰ ਅਤੇ ਅਸ਼ੋਕ ਚੱਕਰ ਪੁਰਸਕਾਰ ਜੇਤੂਆਂ ਦੀਆਂ ਕਹਾਣੀਆਂ ਸੁਣਾਉਣਗੇ।  ਅਜਿਹਾ ਕਰਨ ਪਿੱਛੇ ਧੋਨੀ ਦਾ ਇਕ ਮਕਸਦ ਹੈ ਅਤੇ ਉਹ ਇਹ ਹੈ ਕਿ ਦੇਸ਼ ਦੀ ਸੇਵਾ ਕਰਨ ਵਾਲੇ ਵੀਰ ਜਵਾਨਾਂ ਨੂੰ ਸੁਰਖੀਆਂ 'ਚ ਲਿਆਇਆ ਜਾ ਸਕੇ। ਇਕ ਮੀਡੀਆ ਹਾਊਸ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਅਜੇ ਤਕ ਇਸ ਸੀਰੀਜ਼ ਦੀ ਸਕ੍ਰਿਪਟ 'ਤੇ ਕੰਮ ਚਲ ਰਿਹਾ ਹੈ ਅਤੇ ਇਸ ਤੋਂ ਬਾਅਦ ਹੀ ਸ਼ੂਟਿੰਗ ਸ਼ੁਰੂ ਕੀਤੀ ਜਾਵੇਗੀ। ਮੌਜੂਦਾ ਵਿਕਟਕੀਪਰ ਬੱਲੇਬਾਜ਼ ਧੋਨੀ ਆਰਮੀ ਟੈਰੀਟੋਰੀਅਲ ਦੀ ਪੈਰਾਸ਼ੂਟ ਰੈਜ਼ੀਮੈਂਟ 'ਚ ਇਕ ਲੈਫਟੀਨੈਂਟ ਕਰਨਲ ਹਨ। ਜਿੱਥੇ ਤਕ ਕ੍ਰਿਕਟ 'ਚ ਉਨ੍ਹਾਂ ਦੀ ਵਾਪਸੀ ਦਾ ਸਵਾਲ ਹੈ ਤਾਂ ਉਨ੍ਹਾਂ ਨੇ ਪਹਿਲਾਂ ਹੀ ਸਾਫ ਕਰ ਦਿੱਤਾ ਹੈ ਕਿ ਜਨਵਰੀ ਤੋਂ ਪਹਿਲਾਂ ਕ੍ਰਿਕਟ 'ਚ ਵਾਪਸੀ ਨੂੰ ਲੈ ਕੇ ਉਨ੍ਹਾਂ ਤੋਂ ਕੁਝ ਨਾ ਪੁੱਛਿਆ ਜਾਵੇ।

Tarsem Singh

This news is Content Editor Tarsem Singh