ਅਜ਼ਹਰੂਦੀਨ ਨੇ ਧੋਨੀ ਨੂੰ ਕ੍ਰਿਕਟ ਖੇਡਣ ਬਾਰੇ ਦਿੱਤੀ ਇਹ ਸਲਾਹ

07/23/2019 3:57:55 PM

ਸਪੋਰਟਸ ਡੈਸਕ— ਭਾਰਤ ਨੂੰ ਟੀ-20 ਅਤੇ ਵਨ-ਡੇ 'ਚ ਵਰਲਡ ਚੈਂਪੀਅਨ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ ਹੁਣ ਆਪਣੇ ਕਰੀਅਰ ਦੇ ਆਖਰੀ ਪੜਾਅ 'ਤੇ ਹਨ। ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਉਹ 2019 ਵਰਲਡ ਕੱਪ ਸੈਮੀਫਾਈਨਲ 'ਚ ਮਿਲੀ ਹਾਰ ਦੇ ਬਾਅਦ ਰਿਟਾਇਰਮੈਂਟ ਲੈ ਸਕਦੇ ਹਨ। ਭਾਰਤ ਅਤੇ ਵੈਸਟਇੰਡੀਜ਼ ਸੀਰੀਜ਼ ਨੂੰ ਦੇਖਦੇ ਹੋਏ ਭਾਰਤੀ ਟੀਮ ਚੁਣੀ ਜਾਣੀ ਸੀ ਪਰ ਧੋਨੀ ਨੇ ਇਸ ਤੋਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਉਹ ਪੈਰਾਮਿਲਿਟ੍ਰੀ ਰੈਜ਼ੀਮੈਂਟ ਦੇ ਨਾਲ 2 ਮਹੀਨੇ ਰਹਿਣਾ ਚਾਹੁੰਦੇ ਹਨ ਅਤੇ ਇਸ ਵਿਚਾਲੇ ਉਹ ਵੈਸਟਇੰਡੀਜ਼ ਲਈ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਣਗੇ। 

ਹੁਣ ਧੋਨੀ ਦੀ ਰਿਟਾਇਰਮੈਂਟ ਨੂੰ ਲੈ ਕੇ ਭਾਰਤ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਨੇ ਆਪਣਾ ਬਿਆਨ ਦਿੱਤਾ ਹੈ ਕਿ, ''ਜੇਕਰ ਇਕ ਖਿਡਾਰੀ ਖੇਡਣਾ ਚਾਹੁੰਦਾ ਹੈ ਤਾਂ ਸਿਲੈਕਟਰਸ ਨੂੰ ਉਸ ਨਾਲ ਗੱਲ ਕਰਨੀ ਹੋਵੇਗਾ ਕਿ ਉਹ ਹੋਰ ਕਿੰਨਾ ਖੇਡਣਾ ਚਾਹੁੰਦਾ ਹੈ। ਵੱਡੇ ਖਿਡਾਰੀ ਦੀ ਗੱਲ ਕੀਤੀ ਜਾਵੇ ਤਾਂ ਉਸ ਨਾਲ ਗੱਲ ਕਰਨੀ ਜ਼ਰੂਰੀ ਹੈ। ਅਜਿਹੇ 'ਚ ਲੋਕ ਇਹ ਲਿਖਣਾ ਸ਼ੁਰੂ ਕਰ ਦਿੰਦੇ ਹਨ ਕਿ ਧੋਨੀ ਹੋਰ ਅੱਗੇ ਖੇਡਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੇਡਣਾ ਚਾਹੀਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਜੇਕਰ ਤੁਸੀਂ ਜ਼ਿਆਦਾ ਕ੍ਰਿਕਟ ਖੇਡ ਲੈਂਦੇ ਹੋ ਤਾਂ ਤੁਹਾਡਾ ਮਨ ਭਰ ਜਾਂਦਾ ਹੈ ਅਤੇ ਜੇਕਰ ਧੋਨੀ ਨਾਲ ਅਜਿਹਾ ਨਹੀਂ ਹੈ ਤਾਂ ਉਨ੍ਹਾਂ ਨੂੰ ਅੱਗੇ ਖੇਡਦੇ ਰਹਿਣਾ ਚਾਹੀਦਾ ਹੈ।'' ਉਨ੍ਹਾਂ ਦਾ ਮੰਨਣਾ ਹੈ ਕਿ ਕਿ ਜੇਕਰ ਧੋਨੀ ਨੂੰ ਖੇਡਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਪੁਰਾਣੇ ਅੰਦਾਜ਼ 'ਚ ਖੇਡਣਾ ਹੋਵੇਗਾ ਕਿਉਂਕਿ ਇਸ ਨਾਲ ਟੀਮ ਇੰਡੀਆ ਨੂੰ ਹੀ ਫਾਇਦਾ ਹੋਵੇਗਾ।

Tarsem Singh

This news is Content Editor Tarsem Singh