ਮੋਢੇ ਦੀ ਸੱਟ ਕਾਰਨ ਮਹਾਰਾਜ ਟੈਸਟ ਸੀਰੀਜ਼ ''ਚੋਂ ਬਾਹਰ

10/13/2019 11:25:59 PM

ਪੁਣੇ— ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚ ਜਾਰੀ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਮੁੱਖ ਸਪਿਨਰ ਕੇਸ਼ਵ ਮਹਾਰਾਜ ਮੋਢੇ ਦੀ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹੋ ਗਿਆ ਹੈ। ਮਹਾਰਾਜ ਨੂੰ ਪੁਣੇ 'ਚ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਫੀਲਡਿੰਗ ਦੇ ਦੌਰਾਨ ਮੋਢੇ 'ਤੇ ਸੱਟ ਲੱਗੀ ਸੀ। ਜਿਸ ਤੋਂ ਬਾਅਦ ਐਤਵਾਰ ਨੂੰ ਉਸਦੇ ਟੈਸਟ ਕਰਵਾਏ ਗਏ। ਜਿਸ 'ਚ ਦੱਸਿਆ ਗਿਆ ਕਿ ਉਹ ਆਖਰੀ ਟੈਸਟ ਮੈਚ ਤੋਂ ਪਹਿਲਾਂ ਠੀਕ ਨਹੀਂ ਹੋ ਸਕਣਗੇ। ਉਸਦੀ ਜਗ੍ਹਾ ਟੀਮ 'ਚ ਖੱਬੇ ਹੱਥ ਦੇ ਸਪਿਨਰ ਜਾਰਜ ਲਿੰਡੇ ਨੂੰ ਸ਼ਾਮਲ ਕੀਤਾ ਹੈ। ਖੱਬੇ ਹੱਥ ਦੇ ਸਪਿਨਰ ਮਹਾਰਾਜ ਨੇ ਦੂਜੇ ਟੈਸਟ 'ਚ ਹਾਲਾਂਕਿ ਗੇਂਦ ਨਾਲ ਇਕ ਹੀ ਵਿਕਟ ਹਾਸਲ ਕੀਤਾ ਸੀ ਪਰ ਉਸ ਨੇ ਮੋਢੇ ਦੀ ਸੱਟ ਕਾਰਨ ਆਪਣੀ ਟੀਮ ਦੇ ਲਈ ਪਹਿਲੀ ਪਾਰੀ 'ਚ 72 ਦੌੜਾਂ ਦੀ ਪਾਰੀ ਖੇਡੀ ਸੀ। ਮਹਾਰਾਜ ਨੇ ਵੇਰਨਾਨ ਫਿਲੇਂਡਰ ਨਾਲ 9ਵੇਂ ਵਿਕਟ ਲਈ 109 ਦੌੜਾਂ ਦੀ ਸਾਂਝੇਦਾਰੀ ਕਰ ਭਾਰਤੀ ਗੇਂਦਬਾਜ਼ਾਂ ਨੂੰ ਸੰਘਰਸ਼ ਵੀ ਕਰਵਾਇਆ ਸੀ।

Gurdeep Singh

This news is Content Editor Gurdeep Singh