ਟਿਕਟ ਨਾ ਮਿਲਣ ਕਾਰਨ ਬੇਟੀ ਬਬੀਤਾ ਦਾ ਮੁਕਾਬਲਾ ਨਹੀਂ ਦੇਖ ਸਕਿਆ ਮਹਾਵੀਰ ਫੋਗਟ

04/13/2018 3:34:27 AM

ਨਵੀਂ ਦਿੱਲੀ- ਇੱਥੇ ਉਸ ਨੂੰ ਕਮਰੇ 'ਚ ਬੰਦ ਕਰਨ ਲਈ ਕੋਈ ਅਸੰਤੁਸ਼ਟ ਕੋਚ ਨਹੀਂ ਸੀ, ਜਿਵੇਂ ਕਿ ਫਿਲਮ 'ਦੰਗਲ' 'ਚ ਦਿਖਾਇਆ ਗਿਆ ਹੈ ਪਰ ਮਹਾਵੀਰ ਫੋਗਟ ਇੱਥੇ  ਵੀ ਆਪਣੀ ਬੇਟੀ ਬਬੀਤਾ ਦਾ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤਮਗਾ ਜਿੱਤਣ ਤਕ ਦੀ ਮੁਹਿੰਮ ਦਾ ਗਵਾਹ ਨਹੀਂ ਬਣ ਸਕਿਆ, ਕਿਉਂਕਿ ਉਹ ਮੁਕਾਬਲਾ ਸਥਾਨ ਤਕ ਪਹੁੰਚਣ ਦੀ ਟਿਕਟ ਹਾਸਲ ਨਹੀਂ ਕਰ ਸਕਿਆ।
ਇਸ ਧਾਕੜ ਕੋਚ, ਜਿਸਦੀ ਜ਼ਿੰਦਗੀ 'ਤੇ ਫਿਲਮ 'ਦੰਗਲ' ਬਣੀ ਹੈ, ਇੱਥੇ ਮੌਜੂਦਾ ਚੈਂਪੀਅਨ ਬਬੀਤਾ (53 ਕਿ. ਗ੍ਰਾ.) ਦਾ ਮੁਕਾਬਲਾ ਦੇਖਣ ਲਈ ਆਇਆ ਸੀ ਪਰ ਜਦੋਂ ਉਸਦੀ ਬੇਟੀ ਕਰਾਰਾ ਸਪੋਰਟਸ ਐਂਡ ਲੀਜਰ ਸੈਂਟਰ 'ਚ ਆਪਣਾ ਮੁਕਾਬਲਾ ਲੜ ਰਹੀ ਸੀ, ਤਦ ਉਸ ਨੂੰ ਬਾਹਰ ਇੰਤਜ਼ਾਰ ਕਰਨਾ ਪਿਆ।
ਇਸ ਪੂਰੇ ਘਟਨਾਕ੍ਰਮ ਤੋਂ ਦੁਖੀ ਬਬੀਤਾ ਨੇ ਕਿਹਾ, ''ਮੇਰੇ ਪਿਤਾ ਜੀ ਪਹਿਲੀ ਵਾਰ ਮੇਰਾ ਮੁਕਾਬਲੇ ਦੇਖਣ ਲਈ ਆਏ ਸਨ ਪਰ ਮੈਨੂੰ ਦੁੱਖ ਹੈ ਕਿ ਸਵੇਰੇ ਤੋਂ ਇੱਥੇ ਹੋਣ ਦੇ ਬਾਵਜੂਦ ਇਹ ਟਿਕਟ ਹਾਸਲ ਨਹੀਂ ਸਕੇ। ਇਕ ਖਿਡਾਰੀ ਦੋ ਟਿਕਟਾਂÎ ਦਾ ਹੱਕਦਾਰ ਹੁੰਦਾ ਹੈ ਪਰ ਅਸੀਂ ਉਹ ਨਹੀਂ ਦਿੱਤੀਆਂ। ਮੈਂ ਆਪਣੇ ਵਲੋਂ ਬਹੁਤ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਬਾਹਰ ਬੈਠਣਾ ਪਿਆ। ਉਹ ਇੱਥੋਂ ਤਕ ਕਿ ਟੀ. ਵੀ. 'ਤੇ ਵੀ ਮੁਕਾਬਲਾ ਨਹੀਂ ਦੇਖ ਸਕੇ।''