ਮੈਗਨਸ ਕਾਰਲਸਨ ਆਨਲਾਈਨ ਲੀਗ ਸ਼ੁਰੂ

04/20/2020 10:39:05 PM

ਨਾਰਵੇ (ਨਿਕਲੇਸ਼ ਜੈਨ)— ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਇਨਵਾਈਟ ਆਨਲਾਈਨ ਟੂਰਨਾਮੈਂਟ ਦੇ ਪਹਿਲੇ ਦਿਨ 2 ਮੁਕਾਬਲੇ ਖੇਡੇ ਹਏ ਤੇ ਪਹਿਲੇ ਹੀ ਦਿਨ ਰੋਮਾਂਚ ਚੋਟੀ 'ਤੇ ਸੀ। ਪਹਿਲੇ ਰਾਊਂਡ ਦੇ ਪਹਿਲੇ ਦਿਨ ਡਿੰਗ ਲੀਰੇਨ ਪੂਰੇ 3 ਅੰਕ ਹਾਸਲ ਕਰਦਾ ਹੋਇਆ ਸ਼ੁਰੂਆਤੀ ਬੜ੍ਹਤ ਹਾਸਲ ਕਰਨ ਵਿਚ ਕਾਮਯਾਬ ਰਿਹਾ। ਚੀਨ ਦੇ ਡਿੰਗ ਲੀਰੇਨ ਨੇ ਫਿਡੇ ਦੇ ਅਲੀਰੇਜਾ ਫਿਰੌਜ਼ਾ ਨੂੰ ਚਾਰ ਰੈਪਿਡ ਮੁਕਾਬਲਿਆਂ ਵਿਚ 2.5-1.5 ਨਾਲ ਹਰਾਉਂਦੇ ਹੋਏ ਰਾਊਂਡ ਜਿੱਤ ਲਿਆ ਤੇ ਇਸ ਤਰ੍ਹਾਂ ਉਸਦੇ ਹਿੱਸੇ ਵਿਚ 3 ਅਤੇ ਅਲੀਰੇਜਾ ਦੇ ਹਿੱਸਾ ਖਾਲੀ ਰਿਹਾ। ਦੋਵਾਂ ਵਿਚਾਲੇ ਹੋਏ ਰੈਪਿਡ ਮੁਕਾਬਲਿਆਂ ਵਿਚ 3 ਡਰਾਅ ਰਹੇ, ਜਦਕਿ ਇਕ ਮੁਕਾਬਲਾ ਡਿੰਗ ਨੇ ਆਪਣੇ ਨਾਂ ਕੀਤਾ। ਦਿਨ ਦਾ ਦੂਜਾ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ, ਜਦੋ ਨਾਰਵੇ ਦੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ ਹਰਾਉਣ ਲਈ ਅਰਮਾਗੋਦੇਂਨ ਮੁਕਾਬਲੇ ਦਾ ਸਹਾਰਾ ਲੈਣਾ ਪਿਆ। ਮੈਗਨਸ ਕਾਰਲਸਨ ਤੇ ਨਾਕਾਮੁਰਾ ਵਿਚਾਲੇ ਮੁਕਾਬਲਾ ਹਮੇਸ਼ਾ ਹੀ ਰੋਮਾਂਚਕ ਹੁੰਦਾ ਹੈ ਤੇ ਇੱਥੇ ਵੀ ਕੁਝ ਅਜਿਹਾ ਹੀ ਹੋਇਆ। ਹਾਲਾਂਕਿ ਕਾਰਲਸਨ ਨੇ ਪਹਿਲੇ ਹੀ ਮੈਚ ਵਿਚ ਜਿੱਤ ਨਾਲ ਸ਼ੁਰੂਆਕ ਕੀਤੀ ਪਰ ਅਗਲੇ ਹੀ ਮੈਚ ਵਿਚ ਨਾਕਾਰਮੁਰਾ ਨੇ ਉਸ ਨੂੰ ਹਰਾ ਕੇ ਹਿਸਾਬ ਬਰਾਬਰ ਕਰ ਲਿਆ।
ਤੀਜੇ ਮੈਚ ਵਿਚ ਇਕ ਵਾਰ ਫਿਰ ਕਾਰਲਸਨ ਜਿੱਤਿਆ ਤਾਂ ਚੌਥੇ ਮੈਚ ਵਿਚ ਇਕ ਵਾਰ ਫਿਰ ਨਾਕਾਮੁਰਾ ਨੇ ਸਕੋਰ 2-2 ਕਰ ਦਿੱਤਾ। ਉਸ ਤੋਂ ਬਾਅਦ ਟਾਈਬ੍ਰੇਕ ਮੁਕਾਬਲਾ ਖੇਡਿਆ ਗਿਆ, ਜਿਸ ਨੂੰ ਕਾਰਲਸਨ ਨੇ ਜਿੱਤ ਕੇ ਅੰਤ ਵਿਚ ਰਾਊਂਡ ਜਿੱਤਿਆ ਪਰ ਨਿਯਮਾਂ ਅਨੁਸਾਰ ਟਾਈਬ੍ਰੇਕ ਵਿਚ ਜਿੱਤਣ ਦੀ ਵਜ੍ਹਾ ਨਾਲ ਉਸ ਨੇ 2 ਤੇ ਨਾਕਾਮੁਰਾ ਨੂੰ 1 ਅੰਕ ਹਾਸਲ ਹੋਇਆ। ਮੈਗਨਸ ਕਾਰਲਸਨ ਇਨਵਾਈਟ ਲੀਗ ਦੇ ਤਹਿਤ ਪਹਿਲੇ ਦਿਨ ਦੋ ਮੁਕਾਬਲੇ ਖੇਡੇ ਗਏ, ਜਿਨ੍ਹਾਂ 'ਚੋਂ ਕਾਰਲਸਨ ਨੇ ਨਾਕਾਮੁਰਾ ਨਾਲ ਤੇ ਡੀਂਗ ਲੀਰੇਨ ਨੇ ਅਲੀਰੇਜਾ ਨਾਲ ਮੁਕਾਬਲਾ ਖੇਡਿਆ, ਜਦਕਿ ਅੱਜ ਕਾਰੂਆਨਾ ਨੈਪੋਮਨਿਆਚੀ ਨਾਲ ਤੇ ਮੈਕਿਸਮ ਲਾਗ੍ਰੇਵ ਅਨੀਸ਼ ਗਿਰੀ ਨਾਲ ਮੁਕਾਬਲਾ ਖੇਡੇਗਾ।


Gurdeep Singh

Content Editor

Related News