ਕੋਰੋਨਾ ਵਾਇਰਸ ਦੇ ਚੱਲਦੇ ਮੈਡ੍ਰਿਡ ਟੈਨਿਸ ਓਪਨ ਟੂਰਨਾਮੈਂਟ ਹੋਇਆ ਰੱਦ

08/06/2020 8:22:57 PM

ਮੈਡ੍ਰਿਡ- ਸਪੇਨ ਦੀ ਰਾਜਧਾਨੀ 'ਚ ਹੋਣ ਵਾਲੇ ਮੈਡ੍ਰਿਡ ਟੈਨਿਸ ਓਪਨ ਨੂੰ ਕੋਰੋਨਾ ਵਾਇਰਸ ਦੇ ਕਾਰਨ 2021 ਤੱਕ ਰੱਦ ਕਰ ਦਿੱਤਾ ਗਿਆ ਹੈ। ਪ੍ਰਬੰਧਕਾਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਸ ਟੂਰਨਾਮੈਂਟ ਦਾ ਆਯੋਜਨ ਇਸ ਸਾਲ 12 ਤੋਂ 20 ਸਤੰਬਰ ਤੱਕ ਹੋਣਾ ਸੀ ਪਰ ਗਲੋਬਲ ਮਹਾਮਾਰੀ ਬਣ ਚੁੱਕੇ ਕੋਰੋਨਾ ਦੇ ਕਾਰਨ ਇਸ ਨੂੰ ਅਗਲੇ ਸਾਲ ਤੱਕ ਦੇ ਲਈ ਰੱਦ ਕਰਨਾ ਪਿਆ। ਇਸ ਤੋਂ ਪਹਿਲਾਂ ਵੀ ਕਈ ਟੂਰਨਾਮੈਂਟ ਨੂੰ ਮੁਲਤਵੀ ਜਾਂ ਰੱਦ ਕੀਤਾ ਜਾ ਚੁੱਕਿਆ ਹੈ।
ਸੈਸ਼ਨ ਦੇ ਮਹੱਤਵਪੂਰਨ ਟੈਨਿਸ ਟੂਰਨਾਮੈਂਟਾਂ 'ਚੋਂ ਇਕ 1000 ਸੀਰੀਜ਼ ਦੇ ਇਸ ਟੂਰਨਾਮੈਂਟ ਨੂੰ ਮਈ 'ਚ ਸ਼ੁਰੂ ਹੋਣਾ ਸੀ ਪਰ ਇਸ ਨੂੰ ਕੋਰੋਨਾ ਦੇ ਚੱਲਦੇ ਮੁੜ ਤਹਿਤ ਕੀਤਾ ਗਿਆ ਸੀ। ਆਯੋਜਕਾਂ ਨੇ ਹਾਲਾਂਕਿ ਦੱਸਿਆ ਕਿ ਮੁਸ਼ਕਲ ਹਾਲਾਤਾਂ ਦੇ ਕਾਰਨ ਇਹ ਟੂਰਨਾਮੈਂਟ ਨੂੰ ਰੱਦ ਕਰਨਾ ਪਿਆ ਤੇ ਇਸ ਨੂੰ 2021 ਤੋਂ ਪਹਿਲਾਂ ਨਹੀਂ ਕਰਵਾਇਆ ਜਾਵੇਗਾ। ਏ. ਟੀ. ਪੀ. ਚੇਅਰਮੈਨ ਆਂਦ੍ਰਿਆ ਗੋਂਡੇਨਜੀ ਨੇ ਬਿਆਨ ਜਾਰੀ ਕਰ ਕਿਹਾ ਹੈ ਸਾਨੂੰ ਇਹ ਦੱਸਦੇ ਦੁੱਖ ਹੋ ਰਿਹਾ ਹੈ ਕਿ ਮੈਡ੍ਰਿਡ ਓਪਨ ਦਾ ਆਯੋਜਨ ਇਸ ਸਾਲ ਨਹੀਂ ਕੀਤਾ ਜਾਵੇਗਾ।

Gurdeep Singh

This news is Content Editor Gurdeep Singh